ਪੰਜਾਬ ‘ਚ ‘ਸੇਰੇ ਪੰਜਾਬ ਵਿਕਾਸ ਪਾਰਟੀ’ ਨਾਮ ਦੀ ਨਵੀਂ ਸਿਆਸੀ ਪਾਰਟੀ ਬਣੀ

221

ਚੰਡੀਗੜ, 25 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਇੱਕ ਹੋਰ ਸਿਆਸੀ ਪਾਰਟੀ ਬਣ ਗਈ ਹੈ। ਖਾਲਸਤਾਨੀ ਆਗੂ ਸਿਮਰਨਜੀਤ ਸਿੰਘ ਮਾਨ ਦੇ ਪੁਰਾਣੇ ਸਾਥੀ ਕੈਪਟਨ ਚੰਨਣ ਸਿੰਘ ਵੱਲੋਂ ਅੱਜ ਸੇਰੇ ਪੰਜਾਬ ਵਿਕਾਸ ਪਾਰਟੀ ਨਾਮ ਦੀ ਪਾਰਟੀ ਦਾ ਗਠਨ ਕੀਤਾ ਗਿਆ ਹੈ। ਆਪਣੀ ਨਵੀਂ ਪਾਰਟੀ ਬਾਰੇ ਐਲਾਨ ਕਰਦਿਆਂ ਕੈਪਟਨ ਚੰਨਣ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਕੁਰੱਪਟ ਹੋ ਗਈਆਂ ਹਨ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਮੇਂ ਤਾਂ ਕੋਈ ਬੋਲਿਆ ਨਹੀਂ, ਹੁਣ ਆਪਣੇ ਆਪ ਨੂੰ ਟਕਸਾਲੀ ਅਕਾਲੀ ਦਸ ਰਹੇ ਹਨ। ਇਸ ਕਰਕੇ ਪੰਜਾਬ ਦੀ ਧਰਤੀ, ਪੰਜਾਬ ਦੇ ਪਾਣੀ, ਪੰਥ ਅਤੇ ਗਰੰਥ ਦੀ ਸਲਾਮਤੀ ਲਈ ਅਸੀਂ ਇਹ ਨਵੀਂ ਪਾਰਟੀ ਹੋਂਦ ਵਿੱਚ ਲਿਆਂਦੀ ਹੈ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਮਾਨ ਵੀ ਮੈਂ ਬਣਾਇਆ ਸੀ ਅਤੇ ਮੈਨੂੰ ਪਤਾ ਹੈ ਕਿ ਨਵੀਂ ਪਾਰਟੀ ਕਿਵੇਂ ਅੱਗੇ ਵਧਾਉਣੀ ਹੈ। ਇਸ ਹੁਣ ਟਿਕ ਕੇ ਨਹੀਂ ਬੈਠਾਂਗੇ ਤੇ ਪੰਜਾਬ ਵਿੱਚ ਨਵੀਂ ਕਰਾਂਤੀ ਲਿਆ ਦੇਵਾਂਗਾ।

Real Estate