ਪੰਜਾਬ ‘ਚ ਅੱਜ ਕੋਰੋਨਾ ਦੇ 142 ਨਵੇਂ ਮਰੀਜ਼ ਆਏ ਅਤੇ 7 ਮੌਤਾਂ ਹੋਈਆਂ

ਚੰਡੀਗੜ, 25 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 230 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 4769 ਹੋ ਗਈ ਹੈ ਅਤੇ ਅੱਜ 7 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 120 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਅੰਮ੍ਰਿਤਸਰ ਜ਼ਿਲੇ ਵਿੱਚ 31, ਜਲੰਧਰ ਜ਼ਿਲੇ ਵਿੱਚ 25, ਸੰਗਰੂਰ ਜ਼ਿਲੇ ਵਿੱਚ 21 ਅਤੇ ਲੁਧਿਆਣਾ ਜ਼ਿਲੇ ਵਿੱਚ 19 ਨਵੇਂ ਕੇਸ ਆਏ ਹਨ। ਇਸੇ ਤਰਾਂ ਹੀ ਮੁਕਤਸਰ ਜ਼ਿਲੇ ਵਿੱਚ 9, ਪਟਿਆਲਾ ਜ਼ਿਲੇ ਵਿੱਚ 8, ਮੋਗਾ ਅਤੇ ਕਪੂਰਥਲਾ ਜ਼ਿਲਿਆਂ ਵਿੱਚ 6-6,  ਐਸ.ਏ.ਐਸ ਨਗਰ ਮੋਹਾਲੀ  ਅਤੇ ਫਿਰੋਜਪੁਰ ਜਿਲਿਆਂ ਵਿੱਚ 4-4, ਗੁਰਦਾਸਪੁਰ ਅਤੇ ਫਾਜਿਲਕਾ ਜ਼ਿਲਿਆਂ ਵਿੱਚ 2-2, ਰੋਪੜ, ਤਰਨਤਾਰਨ ਸਾਹਿਬ, ਫਰੀਦਕੋਟ ਅਤੇ ਮਾਨਸਾ ਜ਼ਿਲਿਆਂ ਵਿੱਚ 1-1 ਨਵੇਂ ਮਰੀਜ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ।
ਪੰਜਾਬ ਵਿੱਚ ਹੁਣ ਤੱਕ 269037 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 4769 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 1415ਐਕਟਿਵ ਕੇਸ ਹਨ, ਜਿਹਨਾਂ ‘ਚੋਂ 25 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 5 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹੁਣ ਤੱਕ ਆਏ ਮਰੀਜਾਂ ਵਿੱਚੋਂ 3192 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ, ਜਦਕਿ ਅੱਜ 7 ਹੋਰ ਮੌਤਾਂ ਹੋ ਜਾਣ ਨਾਲ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 120 ਹੋ ਗਈ ਹੈ।

Real Estate