ਬਰਨਾਲਾ, 25 ਜੂਨ (ਹਰਵਿੰਦਰ ਸਿੰਘ ਕਾਲਾ) : ਐਂਟੀ ਨਾਰਕੋਟੈਕ ਸੈਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਚੇਅਰਮੈਨ ਰਣਜੀਤ ਸਿੰਘ ਨਿਕੜਾ ਵੱਲੋਂਕੀਤੀ ਗਈ ਕੈਪਟਨ ਦਾ ਖੁਆਬ ਨਸ਼ਾ ਮੁਕਤ ਪੰਜਾਬ ਤਹਿਤ ਆਨਲਾਇਨ ਮੀਟਿੰਗ । ਇਸ ਮੌਕੇ ਉਨ੍ਹਾ ਸਾਰੇ ਜਿਲਿਆਂ ਦੇ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਨਸ਼ੇ ਦੇ ਸਬੰਧ ਵਿਚ ਕੀਤੀ ਜਾਣਕਾਰੀ ਇਕੱਤਰ ਅਤੇ ਸਰਕਾਰ ਵੱਲੋਂ ਵੱਡੀ ਪੱਧਰ ਤੇ ਫੜ੍ਹੇ ਜਾ ਰਹੇ ਨਸ਼ਾ ਸਮਗਲਰ ਅਤੇ ਵੱਡੀ ਮਾਤਰਾ ਵਿਚ ਫੜਿਆ ਜਾ ਰਹੇ ਨਸ਼ੇ ਤੇ ਤਸੱਲੀ ਪ੍ਰਗਟਾਈ । ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਐਂਟੀ ਨਾਰਕੋਟੈਕ ਸੈਲ ਪੰਜਾਬ ਦੇ ਸਮੂਹ ਅਹੁਦੇਦਾਰ ਨਸ਼ੇ ਦੇ ਖਾਤਮੇਂ ਲਈ ਸਿਰ ਤੋੜ ਜਤਨ ਕਰਨ ਕਿਉਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਇੱਕ ਖੁਆਬ ਦੇਖਿਆ ਹੈ ਜਿਸ ਨੂੰ ਪੂਰਾ ਕਰਨ ਲਈ ਐਂਟੀ ਨਾਰਕੋਟੈਕ ਸੈਲ ਦੀ ਟੀਮ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੰਮ ਕਰੇਗੀ ਅਤੇ ਕਰ ਰਹੀ ਹੈ ਅਂੱਗੇ ਬੋਲਿਦਆਂ ਉਨ੍ਹਾਂ ਕਿਹਾ ਕਿ ਜੇਕਰ ਸੁਮੱਚੀ ਟੀਮ ਨੂੰ ਜਿਥੇ ਕਿਤੇ ਵੀ ਨਸ਼ਾ ਵੇਚਣ ਵਾਲੇ ਦੀ ਸੂਹ ਮਿਲਦੀ ਹੈ ਤਾਂ ਤੁਰੰਤ ਮੈਂਨੂੰ ਉਨ੍ਹਾਂ ਦੀ ਜਾਣਕਾਰੀ ਮੇਲ ਕੀਤੀ ਜਾਵੇ ਜਾਂ ਵਟਸਐਂਪ ਰਾਹੀ ਜਾਣਕਾਰੀ ਦਿੱਤੀ ਜਾਵੇ। ਕਿਉਕਿ ਕਿਸੇ ਵੀ ਨਸ਼ਾ ਸਮਗਲਰ ਨਾਲ ਕੋਈ ਲਿਹਾਜ ਨਹੀਂ ਵਰਤੀ ਜਾਵੇਗੀ।
ਜੇਕਰ ਕੋਈ ਸਮਗਲਰ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਸੈਲ ਨੂੰ ਦਿੳ ਤੁਰੰਤ ਕਾਰਵਾਈ ਹੋਵੇਗੀ : ਰਣਜੀਤ ਸਿੰਘ ਨਿਕੜਾ
Real Estate