ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਕੇੈਦੀ ਮੋਬਾਈਲ ਫੋਨ ਰੱਖਣ ਦੇ ਸੌਕੀਨ !!

135
ਕੇਂਦਰੀ ਜੇਲ੍ਹ ਚ ਚਾਰ ਮਹੀਨਿਆਂ ਚ 30 ਮੋਬਾਈਲ ਫੋਨ ਬਰਾਮਦ
ਫਿਰੋਜ਼ਪੁਰ, 25 ਜੂਨ (ਬਲਬੀਰ ਸਿੰਘ ਜੋਸਨ) : ਕੇਂਦਰੀ ਜੇਲ ਫ਼ਿਰੋਜਪੁਰ ਵਿਚ ਕੇੈਦੀ ਮੋਬਾਇਲ ਰੱਖਣ ਦੇ ਜਿਆਦਾ ਸੌਕੀਨ ਹਨ। ਪਰ ਜੇਲ਼ ਪ੍ਰਸ਼ਾਸਨ ਵੀ ਜੇਲ੍ਹ ਵਿੱਚ ਚਿੜੀ ਨਹੀਂ ਫੜਕਣ ਦੇ ਰਿਹਾ। ਅਤੇ ਰੋਜਾਨਾਂ ਹੀ ਜੇਲ ਵਿਚੋਂ ਪੁਲਿਸ ਵੱਲੋਂ ਮੋਬਾਇਲ ਬਰਾਮਦ ਕੀਤੇ ਜਾ ਰਹੇ ਹਨ। ਬੀਤੇ ਕੱਲ੍ਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਚਾਰਦੀਵਾਰੀ ਦੇ ਬਾਹਰੋਂ ਜੇਲ੍ਹ ਦੇ ਟਾਵਰ ਨੰਬਰ-7 ਅਤੇ 8 ਵਿਚਕਾਰ ਕੁਝ ਅਣਪਛਾਤੇ ਲੋਕਾਂ ਨੇ ਇਕ ਲਾਲ ਰੰਗ ਦੇ ਕੱਪੜੇ ਚ ਬੰਨ੍ਹ ਕੇ 8 ਮੋਬਾਇਲ ਫੋਨ ਕੀਪੈਡ ਵਾਲੇ, ਇਕ ਮੋਬਾਇਲ ਫੋਨ ਟਚ ਸਕਰੀਨ, ਇਕ ਚਾਰਜਰ, ਮੋਬਾਇਲ ਦੀਆਂ 6 ਸਿੰਮਾਂ, 10 ਪੁੜੀਆਂ ਜਰਦੇ ਵਾਲੀਆਂ, ਸੁੱਕੀ ਹੋਈ ਭੰਗ ਅਤੇ ਕੁੱਝ ਬੀੜੀਆਂ ਅੰਦਰ ਸੁੱਟੀਆਂ। ਜਿਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਆਪਣੇ ਕਬਜੇ ਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਲਈ ਥਾਣਾ ਸਿਟੀ ਦੀ ਪੁਲਸ ਨੂੰ ਲਿਖਤੀ ਸੂਚਿਤ ਕੀਤਾ ਗਿਆ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਚ ਵੱਖ ਵੱਖ ਤਰੀਕਿਆਂ ਨਾਲ ਪਹੁੰਚਾਏ ਜਾ ਰਹੇ ਮੋਬਾਈਲ ਅਤੇ ਹੋਰ ਵਰਜਿਤ ਸਮਾਨ ਸਬੰਧੀ ਫਿਰੋਜ਼ਪੁਰ ਰੇਜ ਦੇ ਡੀ ਆਈ ਜੀ “ਜੇਲਾਂ” ਸ ਤਜਿੰਦਰ ਸਿੰਘ ਮੋੜ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਕੱਲੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਚੋਂ ਹੀ ਪਿੱਛਲੇ ਚਾਰ ਮਹੀਨਿਆਂ ਚ 30 ਮੋਬਾਈਲ ਫੋਨ ਅਤੇ ਕਈ ਹੋਰ ਵਰਜਿਤ ਸਮਾਨ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਇਸੇ ਦੌਰਾਨ ਮੁਲਾਕਾਤ ਕਰਨ ਆਏ  ਪੰਜਾਬ ਪੁਲਿਸ ਦੇ ਇਕ ਥਾਣੇਦਾਰ ਪਾਸੋ 5 ਮੋਬਾਈਲ ਫ਼ੋਨ ਅਤੇ ਜੇਲ ਚ ਤਾਇਨਾਤ ਸਿਹਤ ਵਿਭਾਗ ਦੇ ਇਕ ਫਾਰਮਸਿਸਟ ਪਾਸੋ ਨਸ਼ੀਲਾ ਪਾਊਡਰ ਅਤੇ ਮੋਬਾਈਲ ਬਰਾਮਦ ਕਰ ਕਾਬੂ ਕੀਤਾ ਗਿਆ ਹੈ।  ਡੀ ਆਈ ਜੀ “ਜੇਲ੍ਹਾਂ” ਸ ਤੇਜਿੰਦਰ ਸਿੰਘ ਮੋੜ੍ਹ ਨੇ ਸਖ਼ਤੀ ਭਰੇ ਲਹਿਜੇ ਚ ਕਿਹਾ ਕਿ ਮੋਬਾਈਲ ਜਾਂ ਹੋਰ ਵਰਜਿਤ ਵਸਤੂਆਂ ਨੂੰ ਕਿਸੇ ਵੀ ਹਾਲਤ ਚ ਜੇਲਾਂ ਅੰਧਰ ਨਹੀਂ ਆਉਣ ਦਿੱਤਾ ਜਾਵੇਗਾ।
Real Estate