ਪ੍ਰੈਸ ਕਲੱਬ ਫਿਰੋਜ਼ਪੁਰ ਦੀ ਕਾਰਜਕਾਰੀ ਕਮੇਟੀ ਦਾ ਹੋਇਆ ਗਠਨ

171
ਜਸਵਿੰਦਰ ਸਿੰਘ ਸੰਧੂ ਬਣੇ ਪ੍ਰਧਾਨ , ਰਾਜੇਸ਼ ਮਹਿਤਾ ਚੈਅਰਮੈਨ , ਸਤਪਾਲ ਥਿੰਦ ਜਰਨਲ ਸਕੱਤਰ ਤੇ ਅੰਗਰੇਜ ਭੁੱਲਰ ਬਣੇ ਸੀਨੀਅਰ ਮੀਤ ਪ੍ਰਧਾਨ  
ਫਿਰੋਜ਼ਪੁਰ, 24 ਜੂਨ (ਬਲਬੀਰ ਸਿੰਘ ਜੋਸਨ) : ਪ੍ਰੈੱਸ ਕਲੱਬ ਫਿਰੋਜ਼ਪੁਰ ਦੀ ਇੱਕ ਅਹਿਮ ਮੀਟਿੰਗ ਕੁਝ ਦਿਨ ਪਹਿਲਾ ਪ੍ਰਧਾਨ ਪਰਮਿੰਦਰ ਥਿੰਦ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਜਸਵਿੰਦਰ ਸਿੰਘ ਸੰਧੂ ਹੋਈ ਵੋਟ ਪ੍ਰਕਿਰਿਆ ਵਿਚ ਜੇਤੂ ਰਹਿਣ ਤੇ ਸਾਲ 2020 -21 ਦੇ ਪ੍ਰਧਾਨ ਬਣੇ l ਇਸਦੇ ਚਲਦੇ ਬੀਤੇ ਦਿਨ ਬੁਧਵਾਰ ਨੂੰ ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ, ਜਿਸ ਵਿਚ ਵਿਚਾਰ ਚਰਚਾ ਕਰਨ ਉਪਰੰਤ ਕਾਰਜਕਾਰੀ ਕਮੇਟੀ 2020 -21 ਦੀ ਚੋਣ ਕੀਤੀ ਗਈ । ਪ੍ਰਧਾਨ ਜਸਵਿੰਦਰ ਸਿੰਘ ਸੰਧੂ ਵਲੋਂ ਕਲੱਬ ਮੈਂਬਰ ਰਾਜੇਸ਼ ਮਹਿਤਾ ਚੇਅਰਮੈਨ, ਅੰਗਰੇਜ਼ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਪਾਲ ਥਿੰਦ ਜਰਨਲ ਸਕੱਤਰ , ਸੰਨੀ ਚੋਪੜਾ ਮੁੱਖ ਸਲਾਹਕਾਰ, ਰਤਨ ਲਾਲ ਖਜ਼ਾਨਚੀ, ਹਰਜਿੰਦਰ ਸ਼ਰਮਾ ਪ੍ਰੈੱਸ ਸਕੱਤਰ, ਬੌਬੀ ਖੁਰਾਣਾ ਦਫਤਰੀ ਸਕੱਤਰ ਅਤੇ ਤਰੁਣ ਜੈਨ ਨੂੰ ਸ਼ੋਸਲ ਮੀਡੀਆ ਇੰਚਾਰਜ ਨਿਯੁਕਤ ਕਰ ਮਾਣ ਬਖਸ਼ਿਆ l ਇਸ ਮੌਕੇ ਚੁਣੇ ਗਏ ਕਲੱਬ ਦੇ ਨਵੇਂ ਮੈਂਬਰਾਂ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦਾ ਧੰਨਵਾਦ ਕੀਤਾ ਤੇ ਪ੍ਰਧਾਨ ਅਤੇ ਹਾਜਿਰ ਕਲੱਬ ਮੈਂਬਰਾ ਨੂੰ ਵਿਚਵਾਸ ਦਿਵਾਇਆ ਕਿ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਸੌਪੀਆਂ ਗਈਆਂ ਹਨ ਉਹ ਪੂਰੀ ਤਨਦੇਹੀ ਨਾਲ ਨਿਭਾੳੇੁਣਗੇ ਅਤੇ ਕਲੱਬ ਦੀ ਚੜ੍ਹਦੀ ਕਲਾਂ ਲਈ ਹਰ ਵਕਤ ਅੱਗੇ ਹੋ ਕੇ ਕੰਮ ਕਰਨਗੇ । ਇਸ ਮੌਕੇ ਨਵੇਂ ਮੈਂਬਰਾਂ ਦੇ ਗਲਾਂ ’ਚ ਪ੍ਰਧਾਨ ਜਸਵਿੰਦਰ ਸਿੰਘ, ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਅਤੇ ਕਲੱਬ ਦੇ ਸੀਨੀਅਰ ਮੈਂਬਰ ਪਰਮਜੀਤ ਕੌਰ ਸੋਢੀ ਅਤੇ ਕਲੱਬ ਮੈਂਬਰਾਂ ਨੇ ਕਾਰਜਕਾਰੀ ਕਮੇਟੀ ਮੈਂਬਰਾ ਨੂੰ ਫੱਲਾਂ ਦੇ ਹਾਰ ਤੇ ਲੱਡੂਆ ਨਾਲ ਮੂੰਹ ਮਿੱਠਾ ਕਰਵਾ ਕੇ  ਵਧਾਈਆਂ ਦਿੱਤੀਆਂ ।
Real Estate