ਨਿਊਜਰਸੀ ‘ਚ ਰਹਿੰਦੇ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸਵਿਮਿੰਗ ਪੂਲ ‘ਚ ਡੁੱਬਣ ਨਾਲ ਮੌਤ

485

ਨਿਊਯਾਰਕ, 24 ਜੂਨ, (ਆਈਏਐੱਨਐੱਸ) : ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਉਨ੍ਹਾਂ ਦੇ ਨਿਊਜਰਸੀ ਸਥਿਤ ਘਰ ‘ਚ ਇਕ ਸਵਿਮਿੰਗ ਪੂਲ ‘ਚ ਡੁੱਬਣ ਨਾਲ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਅਧਿਕਾਰੀਆਂ ਨੇ ਮੰਗਲਵਾਰ ਨੂੰ ਪੀੜਤਾਂ ਦੀ ਪਛਾਣ 62 ਸਾਲਾ ਭਾਰਤ ਪਟੇਲ, ਉਨ੍ਹਾਂ ਦੀ ਨੂੰਹ ਨਿਸ਼ਾ ਤੇ ਉਨ੍ਹਾਂ ਦੀ 8 ਸਾਲਾ ਪੋਤੀ ਦੇ ਰੂਪ ‘ਚ ਕੀਤੀ ਹੈ।ਉਹ ਸੋਮਵਾਰ ਸ਼ਾਮ ਨੂੰ ਈਸਟ ਬ੍ਰੰਸਵਿਕ ‘ਚ ਡੁੱਬ ਗਏ। ਪੁਲਿਸ ਦੇ ਬੁਲਾਰੇ ਲੈਫਟੀਨੈਂਟ ਫ੍ਰੈਂਕ ਸਟਰ ਨੇ ਨਿਊਜ਼ 12 ਟੀਵੀ ‘ਤੇ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਗੁਆਂਢੀ ਨੇ ਫੋਨ ‘ਤੇ ਤਿੰਨਾਂ ਮੈਂਬਰਾਂ ਦੇ ਡੁੱਬਣ ਬਾਰੇ ਦੱਸਿਆ ਸੀ। ਘਰ ਜਾਣ ਵਾਲੇ ਪੁਲਸ ਦੇ ਅਧਿਕਾਰੀਆਂ ਨੇ ਵੇਖਿਆ ਕਿ ਉਹ ਡੁੱਬਣ ਦਾ ਮਾਮਲਾ ਸੀ। ਉੱਥੇ ਪਹੁੰਚਦਿਆਂ ਹੀ ਪੁਲਿਸ ਨੇ ਸਭ ਤੋਂ ਪਹਿਲਾਂ ਕਾਰਡੀਓਪਲਮੋਨਰੀ ਪੁਨਰਜੀਵਨ ਦਾ ਪ੍ਰਦਰਸ਼ਨ ਕੀਤਾ, ਪਰ ਉਨ੍ਹਾਂ ਸਾਰਿਆਂ ਦੀ ਘਰ ਦੇ ਪਿੱਛੇ ਮੌਤ ਹੋ ਗਈ। ਗੁਆਂਢੀ ਵਿਸ਼ਾਲ ਮਾਕਨ ਨੇ ਚੈਨਲ ਨੂੰ ਦੱਸਿਆ ਕਿ ਇਹ ਪਰਿਵਾਰ ਕੁਝ ਹਫ਼ਤੇ ਪਹਿਲਾਂ ਹੀ ਇੱਥੇ ਸ਼ਿਫਟ ਹੋਇਆ ਸੀ।

Real Estate