ਜਿਲ੍ਹਾ ਫਿਰੋਜ਼ਪੁਰ ਚ ਕੋਰੋਨਾ ਨੇ ਪੰਜ ਹੋਰ ਲੋਕਾਂ ਨੂੰ ਡੰਗਿਆ, ਕੁੱਲ 29 ਐਕਟਿਵ ਕੇਸ

178
ਫ਼ਿਰੋਜ਼ਪੁਰ , 24 ਜੂਨ (ਬਲਬੀਰ ਸਿੰਘ ਜੋਸਨ) : ਜਿਲ੍ਹਾ  ਫ਼ਿਰੋਜ਼ਪੁਰ ਚ ਰੋਜ਼ਾਨਾ ਹੀ ਕਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ । ਜਿਸ ਕਾਰਨ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਅੱਜ ਜ਼ਿਲਾ ਫਿਰੋਜ਼ਪੁਰ ਵਿਚ ਕੋਰੋਨਾ ਵਾਇਰਸ ਦੇ 05 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਜ਼ਿਲ੍ਹੇ ਵਿਚ ਪੋਜ਼ੀਟਿਵ ਮਰੀਜ਼ਾਂ ਦੀ ਕੁਲ ਗਿਣਤੀ 79 ਹੋ ਗਈ ਹੈ। ਇਸ ਵਿੱਚੋਂ ਕੁੱਲ 47 ਮਰੀਜ਼ ਠੀਕ ਹੋ ਕੇ ਵਾਪਸ ਪਰਤ ਚੁੱਕੇ ਹਨ। ਦੱਸਣਯੋਗ ਹੇੈ ਕਿ ਇਸ ਵੇਲੇ ਜ਼ਿਲ੍ਹੇ ਵਿੱਚ 29 ਐਕਟਿਵ ਕੇਸ ਚਲ ਰਹੇ ਹਨ। 8 ਮਰੀਜ਼ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹਨ ਪਰ ਹੋਰ ਜ਼ਿਲ੍ਹਿਆਂ ਦੇ ਹਸਪਤਾਲ ਵਿੱਚ ਦਾਖਲ ਹਨ। ਦੋ ਵਿਅਕਤੀਆਂ ਨੂੰ ਹੋਮ ਆਇਸੋਲੇਸ਼ਨ ਵਿਚ ਰੱਖਿਆ ਗਿਆ ਹੈ। ਜ਼ਿਲੇ ਵਿਚ ਕੁੱਲ 8600 ਵਿਅਕਤੀਆਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 7730 ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 648 ਵਿਅਕਤੀਆਂ ਦੀ ਰਿਪੋਰਟ ਪੇਡਿੰਗ ਹੈ।
Real Estate