ਕਾਊਂਟਰ ਇੰਟੈਲੀਜੈਂਸ ਨੇ 20 ਕਰੋੜ 80 ਲੱਖ ਦੀ ਹੈਰੋਇਨ ਸਮੇਤ ਤਸਕਰ ਨੂੰ ਕੀਤਾ ਕਾਬੂ

167
ਫਿਰੋਜ਼ਪੁਰ, 24 ਜੁੂਨ (ਬਲਬੀਰ ਸਿੰਘ ਜੋਸਨ) : ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੇੈ। ਮਿਲੀ ਜਾਨਕਾਰੀ ਅਨੁਸਾਰ ਐਸ.ਆਈ ਅਰਵਿੰਦਰਪਾਲ ਸਿੰਘ ਨੂੰ ਖੂਫੀਆ ਇਤਲਾਹ ਹਾਸਲ ਹੋਈ ਕਿ ਕਸ਼ਮੀਰ ਸਿੰਘ ਉਰਫ ਸੀਰਾ ਪੁੱਤਰ ਫੌਜਾ ਸਿੰਘ ਕੋਮ ਰਾਏ ਸਿੱਖ ਰੁਹੇਲਾ ਹਾਜੀ ਥਾਣਾ ਮਮਦੋਟ ਜਿਲਾ ਫਿਰੋਜ਼ਪੁਰ ਕੇਦਰੀ ਜੇਲ ਫਿਰੋਜ਼ਪੁਰ ਵਿੱਚ ਹੈਰੋਇਨ ਦੇ ਮੁੱਕਦਮੇ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਇਸ ਵਕਤ ਪੈਰੋਲ ਪਰ ਆਇਆ ਹੋਇਆ ਹੈ । ਹੁਣ ਵੀ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ ਅਤੇ ਇਸ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਮੋਬਾਇਲ ਫੋਨ ਇੰਟਰਨੈਟ ਰਾਂਹੀ ਗੱਲਬਾਤ ਕਰਕੇ ਪਾਕਿਸਤਾਨੀ ਸਮੱਗਲਰਾਂ ਪਾਸੋ ਹੈਰੋਇਨ ਮੰਗਵਾ ਕੇ ਭਾਰਤ ਵਿਚਲੇ ਸਮੱਗਲਰਾਂ ਨੂੰ ਸਪਲਾਈ ਕਰਦਾ ਹੈ।  ਜਿਸ ਨੇ ਹੈਰੋਇਨ ਬੀ.ਐਸ.ਐਫ ਚੋਕੀ ਸ਼ਾਮੇ ਕੇ ਦੇ ਏਰੀਆ ਬਾਹੱਦ ਰਕਬਾ ਪਿੰਡ ਗੱਟੀ ਰਾਜੋ ਕੇ ਦੇ ਖੇਤਾਂ ਵਿੱਚ ਕੰਡਿਆਲੀ ਤਾਰ ਤੋ ਪਾਰ ਭਾਰਤੀ ਏਰੀਏ ਵਿੱਚ ਲੁਕਾ ਛੁਪਾ ਕੇ ਰੱਖੀ ਹੈ । ਦੋਸ਼ੀ ਦੀ ਨਿਸਾਨਦੇਹੀ ਤੇ ਬੀ.ਐਸ.ਐਫ. ਦੀ ਚੋਕੀ ਸ਼ਾਮੇ ਕੇ ਦੇ ਏਰੀਏ ਵਿੱਚ ਬੀ.ਐਸ.ਫੈਸਿੰਗ ਗੇਟ ਨੰਬਰ 184 ਭਾਰਤ – ਪਾਕਿ ਬਾਰਡਰ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਏਰੀਏ ਵਿੱਚ ਜ਼ਮੀਨ ਦੱਬੀਆਂ 02 ਬੋਤਲਾਂ ਵਜਨ 04 ਕਿੱਲੋ 160 ਗ੍ਰਾਮ ਹੈਰੋਇਨ  ਬਰਾਮਦ ਕੀਤੀ ਗਈ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 20 ਕਰੋੜ 80 ਲੱਖ ਰੁਪੇੈ ਦੱਸੀ ਜਾ ਰਹੀ ਹੈ  ਦੱਸਣਯੋਗ ਹੈ ਕਿ ਦੋਸ਼ੀ ਕਸ਼ਮੀਰ ਸਿੰਘ ਉਰਫ ਸ਼ੀਰਾ ਪਾਸੋ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ 05 ਕਿੱਲੋਗ੍ਰਾਮ ਹੈਰੋਇਨ 2017 ਚ ਵੀ ਬਰਾਮਦ ਕੀਤੀ ਗਈ ਸੀ । ਦੋਸ਼ੀ ਨੂੰ 15 ਸਾਲ ਦੀ ਕੈਦ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਕੱਟ ਰਿਹਾ ਹੇੈ ਜੋ ਕੁਝ ਦਿਨ ਪਹਿਲਾਂ ਪੈਰੋਲ ਤੇ ਆਪਣੇ ਘਰ ਆਇਆ ਸੀ । ਦੋਸ਼ੀ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੋਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ
Real Estate