ਸਿਫਾਰਸ਼ੀ ਚਿੱਠੀ ਲੈ ਕੇ ਗਏ ਨੇ ਕੈਪਟਨ ਨਾਲ ਪੀਤੀ ਬੀਅਰ

385

_✍️ #ਲਾਲਜੀ_ਗਰੇਵਾਲ

ਕਿਸੇ ਜ਼ਰੂਰੀ ਕੰਮ ਲਈ ਮੈਂ ਸਿਫ਼ਾਰਸ਼ੀ ਚਿੱਠੀ ਲੈ ਕੇ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਿਲਣ ਲਈ ਚੰਡੀਗੜ੍ਹ ਗਿਆ ਤਾਂ ਪਤਾ ਲੱਗਿਆ ਕਿ ਕੈਪਟਨ ਸਾਬ ਚੈਅਲ ਗਏ ਹੋਏ ਨੇ, ਆਪਾਂ ਗੱਡੀ ਚੈਅਲ ਨੂੰ ਸਿੱਧੀ ਕਰ ਦਿੱਤੀ। ਦਿਨ ਦੇ ਛਿਪਾਅ ਨਾਲ ਮੈਂ ਚੈਅਲ ਮਹਾਰਾਜਾ ਸਾਹਬ ਦੀ ਰਹਾਇਸ਼ ਤੇ ਪਹੁੰਚ ਗਿਆ। ਸਕਿਓਰਟੀ ਨੂੰ ਮੈਂ ਸ਼ਿਫਾਰ਼ਸ਼ੀ ਚਿੱਠੀ ਸੌਂਪ ਦਿੱਤੀ ਤੇ ਉਡੀਕ ਕਰਨ ਲੱਗਾ। ਬੜੀ ਛੇਤੀ ਹੀ ਮੈਨੂੰ ਅੰਦਰੋਂ ਬੁਲਾਵਾ ਆ ਗਿਆ।
ਮੈਂ ਯੱਕਦਾ ਜਿਹਾ ਅੰਦਰ ਗਿਆ ਤਾਂ ਅਲੀਸ਼ਾਨ ਹਾਲ ਚ ਟੇਬਲ ਦੁਆਲੇ ਲੱਗੀਆਂ ਸ਼ਾਨਦਾਰ ਕੁਰਸੀਆਂ ਚੋਂ ਇੱਕ ਤੇ ਕਪਤਾਨ ਸਾਬ ਸ਼ਾਹੀ ਠਾਠ ਨਾਲ ਹੱਥ ਚ ਬੀਅਰ ਦਾ ਮੱਗ ਫੜੀ ਬੈਠੇ ਸੀ। ਮੈਨੂੰ ਵੇਖਦਿਆਂ ਹੀ ਕੈਪਟਨ ਸਾਬ ਮੁਸ਼ਕਰਾ ਕੇ ਇੱਕ ਕੁਰਸੀ ਵੱਲ ਇਸ਼ਾਰਾ ਕਰਕੇ ਬੋਲੇ ਆਓ ਬੇਟੇ ਆਓ ਏਥੇ ਬੈਠੋ। ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਬਹਿ ਗਿਆ ਤੇ ਬਹਿੰਦਿਆਂ ਹੀ ਕੰਮ ਬਾਰੇ ਦੱਸਣ ਲੱਗਾ ਤਾਂ ਕਪਤਾਨ ਸਾਬ ਵਿੱਚੋਂ ਟੋਕ ਕੇ ਬੋਲੇ ਬੇਟੇ ਕੰਮ ਵਾਰੇ ਆਪਾਂ ਸਵੇਰੇ ਗੱਲ ਕਰਾਂਗੇ ਹੁਣ ਤੁਸੀਂ ਆਰਾਮ ਨਾਲ ਬੈਠ ਕੇ ਡਰਿੰਕ ਲਓ ਤੇ ਨਾਲ ਹੀ ਓਹਨਾਂ ਆਪਣੇ ਹੱਥੀਂ ਇੱਕ ਬੀਅਰ ਦਾ ਮੱਗ ਭਰ ਕੇ ਮੇਰੇ ਅੱਗੇ ਰੱਖ ਦਿੱਤਾ। ਮੈ ਕਿਹਾ ਸੌਰੀ ਸਰ ਮੈ ਤਾਂ ਕਦੇ ਪੀਤੀ ਨੀ🙏😊
ਤਾਂ ਕਪਤਾਨ ਸਾਬ ਬੋਲੇ ਬੇਟੇ ਤੁਸੀਂ ਮੇਰੇ ਮਹਿਮਾਨ ਹੋ ਤੇ ਮੈਂ ਮੇਜ਼ਬਾਨ ਹਾਂ ਮੈ ਦੇਖਣਾ ਹੈ ਕਿ ਮੈ ਆਪਣੇ ਮਹਿਮਾਨ ਨੂੰ ਕੀ ਪਿਲਾਉਣਾ ਆ Cheers🍻
ਚਲੋ ਜੀ ਯੱਕਦੇ ਯੱਕਦੇ ਮੱਗ ਚੱਕ ਕੇ ਮੂੰਹਨੂੰ ਲਾ ਲਿਆ।
ਹਲਕੇ ਹਲਕੇ ਸੰਗੀਤ ਨਾਲ ਕਪਤਾਨ ਸਾਅਬ ਦੀਆਂ ਬਹੁਤ ਹੀ ਅਪਣੱਤ ਤੇ ਮਿਠਾਸ ਭਰੇ ਸਲੀਕੇ ਨਾਲ ਕੀਤੀਆਂ ਗੱਲਾਂਬਾਤਾਂ ਨਸ਼ੇ ਨੂੰ ਹੋਰ ਵੀ ਹੁਲਾਰਾ ਦੇ ਰਹੀਆਂ ਸਨ। ਮੈਨੂੰ ਵੀ ਆਪਣੇ ਆਪ ਤੇ ਖ਼ਾਸ ਹੋਣ ਦਾ ਗੁੰਮਾਨ ਜਿਆ ਹੋਣ ਲੱਗਾ।
ਪਹਿਲਾ ਮੱਗ ਖਾਲ਼ੀ ਹੁੰਦਿਆਂ ਹੀ ਦੂਜਾ ਮੱਗ ਭਰਕੇ ਮੈ ਹਾਲੇ ਮੂੰਹ ਨੂੰ ਲਾਇਆ ਹੀ ਸੀ ਕਿ…ਕਾਅਅਅੜ ਕਰਦੀ ਕੋਈ ਸਖ਼ਤ ਚੀਜ਼ ਮੇਰੇ ਸੱਜੇ ਕੰਨ੍ਹ ਤੇ ਵੱਜੀ। ਅੱਖਾਂ ਮੂਹਰੇ ਇਕਦਮ ਹਨੇਰਾ ਛਾਹ ਗਿਆ ਮੈਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਹੋ ਗਿਆ ਬੱਸ ਟੀਂਅ ਟੀਂਅ ਦੇ ਨਾਲ ਮਿਕਸ ਗਾਲ੍ਹਾਂ ਦੀ ਅਵਾਜ਼ ਆ ਰਹੀ ਸੀ।
ਕੁਛ ਮਿੰਟ ਬਾਅਦ ਥੋੜੀ ਹੋਸ਼ ਆਓਣ ਤੇ ਮੈ ਅੱਖਾਂ ਮਲਦਿਆਂ ਹੋਇਆਂ ਸਾਹਮਣੇ ਵੇਖਿਆ ਤਾਂ ਹੱਥ ਚ ਧੌੜੀ ਦੀ ਜੁੱਤੀ ਫੜੀ ਬੇਹੱਦ ਗ਼ੁੱਸੇ ਵਿੱਚ ਬਾਪੂ ਜੀ ਖੜੇ ਸਨ……,
“ਕੰਜਰਾ ਅੱਧੀ ਰਾਤ ਤੱਕ ਫੇਸਬੁੱਕ ਦਾ ਖਹਿੜਾ ਨੀ ਛੱਡਦਾ ਤੇ ਤੜਕੇ ਉਠਦਾ ਨੀ…, ਜੀਰੀ ਲਾਓਣ ਵਾਲ਼ੀਆਂ ਕਦੋਂ ਦੀਆਂ ਬਾਹਰ ਖੜੀਆਂ ਹਾਕਾਂ ਮਾਰੀ ਜਾੰਦੀਐਂ…ਓਨਾਂ ਨੂੰ ਖੇਤ ਤੇਰਾ ਬੁੜਾ ਲੈ ਕੇ ਜਾਊ..???”
ਮੈਂ ਅੱਖਾਂ ਮਲਦਿਆਂ ਬਿਸਤਰੇ ਚੋਂ ਉੱਠ ਬਿਨਾਂ ਚਾਹ ਪੀਤਿਆਂ ਈ ਟਰੈਕਟਰ ਨੂੰ ਸੈਲਫ ਮਾਰੀ ਤੇ ਜੀਰੀ ਲਾਓਣ ਵਾਲੀ ਟੋਲੀ ਨੂੰ ਟ੍ਰਾਲੀ ਚ ਬਠਾ ਕੇ ਟਰੈਕਟਰ ਖੇਤ ਦੇ ਰਾਹ ਪਾ ਲਿਆ…..😌

 

Real Estate