ਮਾਸੀ ਘਰੋਂ ਗੁੰਮ ਹੋਇਆ ਬੱਚਾ ਪੁਲਸ ਨੇ ਅੱਧੇ ਘੰਟੇ ‘ਚ ਲੱਭਿਆ

283

ਬਰਨਾਲਾ, 23 ਜੂਨ (ਜਗਸੀਰ ਸਿੰਘ ਸੰਧੂ) : ਮਾਸੀ ਦੇ ਘਰੋਂ ਗੁੰਮ ਹੋਇਆ ਢਾਈ ਸਾਲ ਦਾ ਬੱਚਾ ਬਰਨਾਲਾ ਪੁਲਸ ਨੇ ਅੱਧੇ ਘੰਟੇ ਵਿੱਚ ਹੀ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਹੋਇਆ ਇਹ ਕਿ ਸਥਾਨਿਕ ਰਾਏਕੋਟ ਰੋਡ ‘ਤੇ ਟਰਾਈਡੈਂਟ ਫੈਕਟਰੀ ਕੋਲ ਰਹਿੰਦੀ ਸ਼ੀਲਾ ਰਾਣੀ ਪਤਨੀ ਮੱਖਣ ਸਿੰਘ ਦੇ ਘਰ ਆਪਣੀ ਭੈਣ ਵੀਨਾ ਰਾਣੀ ਪਤਨੀ ਬਲਜਿੰਦਰ ਕੁਮਾਰ ਮਿਲਣ ਆਈ ਸੀ, ਕਿ ਉਥੋਂ ਵੀਨਾ ਰਾਣੀ ਦਾ ਢਾਈ ਸਾਲ ਦਾ ਬੱਚਾ ਅਚਾਨਕ ਗੁੰਮ ਹੋ ਗਿਆ। ਪਰਵਾਰ ਨੇ ਇੱਧਰ ਉਧਰ ਤਲਾਸ਼ ਕਰਨ ਉਪਰੰਤ ਬੱਚੇ ਦੀ ਗੁੰਮਸੁਦਗੀ ਬਾਰੇ 112 ਨੰਬਰ ‘ਤੇ ਸਿਕਾਇਤ ਦਰਜ ਕਰਵਾਈ ਤਾਂ ਇਸ ‘ਤੇ ਥਾਣਾ ਸਿਟੀ –2 ਦੇ ਐਸ.ਐਚ.ਓ ਇਕਬਾਲ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਜਸਮੇਲ ਸਿੰਘ, ਅਮਨਿੰਦਰ ਸਿੰਘ ਤੇ ਹੌਲਦਾਰ ਜਸਵੰਤ ਸਿੰਘ ‘ਤੇ ਅਧਾਰਿਤ ਪੁਲਸ ਟੀਮ ਨੇ ਤੁਰੰਤ ਬੱਚੇ ਦੀ ਤਲਾਸ ਸੁਰੂ ਕਰ ਦਿੱਤੀ ਅਤੇ ਕੇਵਲ ਅੱਧੇ ਘੰਟੇ ਵਿੱਚ ਹੀ ਬੱਚੇ ਨੂੰ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਬੱਚੇ ਦੇ ਮਾਪਿਆਂ ਤੇ ਪਰਵਾਰ ਤੋਂ ਇਲਾਵਾ ਬੰਤ ਸਿੰਘ ਸਮੇਤ ਮੁੱਹਲਾ ਨਿਵਾਸੀਆਂ ਨੇ ਖੁਸ਼ੀ ਜਾਹਿਰ ਕਰਦਿਆਂ ਪੁਲਸ ਪਾਰਟੀ ਦਾ ਧਨਵਾਦ ਕੀਤਾ।

Real Estate