ਪਾਕਿਸਤਾਨ ਵੱਲੋਂ ਨੌਸ਼ਹਿਰਾ ਸੈਕਟਰ ‘ਚ ਕੀਤੀ ਫਾਇਰਿੰਗ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ

164

ਚੰਡੀਗੜ, 22 ਜੂਨ (ਜਗਸੀਰ ਸਿੰਘ ਸੰਧੂ) : ਪਾਕਿਸਤਾਨ ਵੱਲੋਂ ਜੰਮੂ ਦੇ ਪੁੰਛ ਸੈਕਟਰ ਅਤੇ ਫਿਰ ਰਾਜੌਰੀ ਦੇ ਨੌਸ਼ਹਿਰਾ ਸੈਕਟਰ ‘ਚ ਕੀਤੀ ਭਾਰੀ ਗੋਲੀਬਾਰੀ ਵਿਚ ਹੌਲਦਾਰ ਦੀਪਕ ਕਾਰਕੀ ਸ਼ਹੀਦ ਹੋ ਗਿਆ ਹੈ। ਇਸ ਦੇ ਨਾਲ ਹੀ ਐਲਓਸੀ ‘ਤੇ ਇਸ ਗੋਲੀਬਾਰੀ ਤੋਂ ਬਾਅਦ ਰਾਜੌਰੀ ਵਿੱਚ ਸਰਹੱਦ ਨੇੜੇ ਰਹਿਣ ਵਾਲੇ ਲੋਕ ਸਹਿਮ ਵਿੱਚ ਹਨ। ਕਲਾਲ ਪਿੰਡ ਦੇ ਲੋਕ ਬੰਕਰਾਂ ਵਿਚ ਦਿਨ ਬਤੀਤ ਕਰ ਰਹੇ ਹਨ। ਇਸ ਪਿੰਡ ਵਿੱਚ ਪਾਕਿਸਤਾਨ ਵੱਲੋਂ ਚਲਾਈਆਂ ਮੋਰਟਰ ਗੋਲੇ ਡਿੱਗ ਪਏ ਹਨ। ਪਾਕਿਸਤਾਨ ਦੀ ਗੋਲੀਬਾਰੀ ਕਾਰਨ ਕਿਸਾਨ ਖੇਤਾਂ ਵਿਚ ਨਹੀਂ ਜਾ ਰਹੇ ਕਿਉਂਕਿ ਪਾਕਿਸਤਾਨ ਵੱਲੋਂ ਚਲਾਈਆਂ ਗਈਆਂ ਮੋਰਟਾਰ ਸ਼ੈਲ ਖੇਤਾਂ ‘ਚ ਡਿੱਗ ਗਈਆਂ ਹਨ, ਜਿਸ ਤੋਂ ਬਾਅਦ ਇਥੋਂ ਦੇ ਖੇਤ ਅਤੇ ਸੜਕਾਂ ਉਜਾੜ ਗਈਆਂ। ਕਿਸਾਨਾਂ ਦਾ ਦਾਅਵਾ ਹੈ ਕਿ ਪਾਕਿਸਤਾਨ ਉਸ ਸਮੇਂ ਗੋਲੀਆਂ ਮਾਰਦਾ ਹੈ ਜਦੋਂ ਉਨ੍ਹਾਂ ਦੇ ਖੇਤਾਂ ਵਿੱਚ ਜਾਣਾ ਹੁੰਦਾ ਹੈ। ਕਿਸੇ ਨੂੰ ਨਹੀਂ ਪਤਾ ਕਿ ਪਾਕਿਸਤਾਨ ਕਦੋਂ ਅਤੇ ਕਿਥੇ ਗੋਲੀਆਂ ਵਰਾ ਦਿੰਦਾ ਹੈ।

Real Estate