ਫ਼ਿਰੋਜ਼ਪੁਰ ‘ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ   ਕਸਬਾ ਮੱਲਾਂਵਾਲਾ ਦੇ ਜਤਿੰਦਰ ਕੁਮਾਰ ਦੇ ਪਰਿਵਾਰ ਚ 4 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ 

239
ਕਸਬਾ ਮੱਲਾਂਵਾਲਾ ਦੇ ਜਤਿੰਦਰ ਕੁਮਾਰ ਦੇ ਪਰਿਵਾਰ ਚ 4 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ                                    ਫ਼ਿਰੋਜ਼ਪੁਰ , 22  ਜੂਨ (ਬਲਬੀਰ ਸਿੰਘ ਜੋਸਨ) : ਜ਼ਿਆਦਾਤਰ ਗ੍ਰੀਨ ਜ਼ੋਨ ਦੇ ਵਿੱਚ ਰਹੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੁਣ ਕਰੋਨਾ ਮਹਾਂਮਾਰੀ ਨੇ ਵੱਡੀ ਪੱਧਰ ਤੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ । ਅੱਜ ਜ਼ਿਲ੍ਹੇ ਵਿੱਚ ਉਸ ਸਮੇਂ ਵੱਡਾ ਬਲਾਸਟ ਹੋਇਆ ਜਦੋਂ ਸ਼ੱਕੀ ਵਿਅਕਤੀਆਂ ਦੇ ਲਏ ਗਏ ਕਰੋਨਾ ਟੇੈਸਟ ਵਿੱਚੋਂ 7 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ । ਦੱਸਣਯੋਗ ਹੈ ਕਿ ਬੀਤੇ ਦਿਨੀਂ  ਜਤਿੰਦਰ ਕੁਮਾਰ ਪੁੱਤਰ ਲਛਮਣ ਦਾਸ ਵਾਸੀ ਮੱਲਾਂਵਾਲਾ ਦੀ ਕਰੋਨਾ ਰਿਪੋਰਟ ਪਾਜੇਟਿਵ ਆਈ ਸੀ। ਅੱਜ ਉਸ ਦੇ ਪਰਿਵਾਰ ਨਾਲ ਸਬੰਧਤ ਜਤਿੰਦਰ ਕੁਮਾਰ ਦੀ ਪਤਨੀ ਕਰਮਜੀਤ ਕੌਰ ਵਾਸੀ ਮੱਲਾਂਵਾਲਾ, ਉਸ ਦਾ ਪੁੱਤਰ  ਵਸੰਤ , ਸੁਰਿੰਦਰ ਕੁਮਾਰ ਪੁੱਤਰ ਲਛਮਣ ਦਾਸ,ਲਛਮਣ ਦਾਸ ਪੁੱਤਰ ਬਲਵੀਰ ਚੰਦ ਵਾਸੀਅਾਨ ਮੱਲਾਂਵਾਲਾ ਦੀ ਰਿਪੋਰਟ ਪਾਜੇਟਿਵ ਆ ਗਈ ਹੈ । ਜਿਸ ਕਾਰਨ ਕਸਬਾ ਮੱਲਾਵਾਲਾ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।ਇਸੇ ਤਰ੍ਹਾਂ ਹੀ ਫ਼ਿਰੋਜ਼ਪੁਰ ਸ਼ਹਿਰ ਤੇ ਅਭਿਸ਼ੇਕ ਪੁੱਤਰ ਸੰਜੀਵ ਕੁਮਾਰ ਵਾਸੀ ਰੇਲਵੇ ਕਾਲੋਨੀ ਫ਼ਿਰੋਜ਼ਪੁਰ, ਪ੍ਰਿਤਿਕਾ ਪਤਨੀ  ਕਮਲ ਵਾਸੀ ਗੋਲਡਨ ਇਨਕਲੇਵ ਫਿਰੋਜ਼ਪੁਰ ,ਵਿਪਣ ਕੰਬੋਜ ਪੁੱਤਰ ਚੰਦਰ ਪ੍ਰਕਾਸ਼ ਵਾਸੀ ਘਾਰੇ ਕੇ ਉਤਾੜ ਫ਼ਿਰੋਜ਼ਪੁਰ ਦੀ ਰਿਪੋਰਟ ਪਾਜੇਟਿਵ ਪਾਈ ਗਈ ਹੈ । ਜਿਲ੍ਹੇ ਵਿੱਚ 7 ਨਵੇਂ ਮਾਮਲਿਆਂ ਸਮੇਤ ਜਿਲ੍ਹੇ ਚ ਕੁਲ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ ।
Real Estate