ਦੁੱਧ ਦਾ ਕਾਰੋਬਾਰ ਕਰਨ ਵਾਲਾ ਇਕੋ ਨੰਬਰ ਦੀਆਂ ਦੋ ਗੱਡੀਆਂ ਸਮੇਤ ਪੁਲਿਸ ਅੜਿੱਕੇ

259

40 ਗੱਟੇ ਮਿਲਕ ਪਾਊਡਰ ਵੀ ਬਰਾਮਦ,
ਬਰਨਾਲਾ, 20 ਜੁੂਨ (ਨਿਰਮਲ ਸਿੰਘ ਪੰਡੋਰੀ) : ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੂੰ ਇਕੋ ਨੰਬਰ ਦੀਆਂ ਦੋ ਗੱਡੀਆਂ ਸਮੇਤ ਕਾਬੂ ਕਰਕੇ 40 ਗੱਟੇ ਮਿਲਕ ਪਾਊਡਰ ਦੇ ਬਰਾਮਦ ਕੀਤੇ। ਜਾਣਕਾਰੀ ਦਿੰਦੇ ਹੋਏ ਥਾਣਾ ਮਹਿਲ ਕਲਾਂ ਦੇ ਐੱਸ ਐੱਚ ਓ ਜਸਵਿੰਦਰ ਕੌਰ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ‘ਤੇ ਏਐਸਆਈ ਗੁਰਸਿਮਰਨ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਮੂੱੰਮ ਤੋਂ ਦੁੱਧ ਦਾ ਕਾਰੋਬਾਰ ਕਰਨ ਵਾਲੇ ਵਿਜੇ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਮੂੰਮ ਨੂੰ ਇੱਕੋ ਨੰਬਰ PB 19 H 9635 ਵਾਲੀਆਂ ਦੋ ਗੱਡੀਆਂ ਸਮੇਤ ਕਾਬੂ ਕੀਤਾ। ਇਸ ਤੋਂ ਇਲਾਵਾ ਇੱਕ ਕੈਂਟਰ PB 10 R 9580 ਵਿੱਚ ਰੱਖੇ 40 ਗੱਟੇ ਮਿਲਕ ਪਾਊਡਰ ਅਤੇ ਚਾਰ ਕੁਇੰਟਲ ਤਰਲ ਦੁੱਧ ਵੀ ਬਰਾਮਦ ਕੀਤਾ। ਪੁਲਸ ਦੀ ਸੂਚਨਾ ‘ਤੇ ਸਿਹਤ ਵਿਭਾਗ ਬਰਨਾਲਾ ਤੋਂ ਡੀਐੱਚਓ ਡਾ ਜਸਪ੍ਰੀਤ ਸਿੰਘ ਗਿੱਲ ਅਤੇ ਐੱਫਐੱਸਓ ਅਨਿਲ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਮਿਲਕ ਪਾਊਡਰ ਅਤੇ ਤਰਲ ਦੁੱਧ ਦੇ ਸੈਂਪਲ ਭਰੇ। ਐਸਐਚਓ ਜਸਵਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਵਿਜੇ ਕੁਮਾਰ ਖਿਲਾਫ ਫਿਲਹਾਲ 420,473 ਆਈ ਪੀ ਸੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ੳੁਨ੍ਹਾਂ ਦੱਸਿਆ ਕਿ ਭਰੇ ਗਏ ਸੈਂਪਲਾਂ ਦੀ ਰਿਪੋਰਟ ਦੇ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਦੱਸਿਆ ਕਿ ਦੋਸ਼ੀ ਵਿਜੇ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

Real Estate