ਘਰ ਵਿੱਚ ਚਕਲਾ ਚਲਾਉਂਦੀ ਔਰਤ ਤੇ ਉਸਦੇ ਪੁੱਤਰ ਸਮੇਤ 10 ਜਣੇ ਕਾਬੂ

211

ਬਰਨਾਲਾ, 20 ਜੂਨ (ਜਗਸੀਰ ਸਿੰਘ ਸੰਧੂ) : ਨੇੜਲੇ ਪਿੰਡ ਛੀਨੀਵਾਲ ਖੁਰਦ ਤੋਂ ਇੱਕ ਆਪਣੇ ਘਰ ਵਿੱਚ ਚਕਲਾ ਚਲ ਰਹੀ ਔਰਤ ਅਤੇ ਉਸਦੇ ਪੁੱਤਰ ਸਮੇਤ ਸੱਤ ਵਿਅਕਤੀਆਂ ਤੇ 3 ਔਰਤਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸੀ.ਆਈ.ਏ ਸਟਾਫ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰੀ ਮਿਲੀ ਸੀ ਕਿ ਚਰਨਜੀਤ ਕੌਰ ਨਾਮੀ ਔਰਤ ਆਪਣੇ ਘਰ ਵਿੱਚ ਪਿਛਲੇ ਕਰੀਬ 6 ਮਹੀਨਿਆਂ ਤੋਂ ਚਕਲਾ ਚਲਾ ਰਹੀ ਹੈ, ਇਸ ਮੁਖਬਰੀ ਦੇ ਅਧਾਰ ‘ਤੇ ਅੱਜ ਉਹਨਾਂ ਦੀ ਪੁਲਿਸ ਪਾਰਟੀ ਨੇ ਰੇਡ ਕਰਦਿਆਂ ਉਸ ਘਰ ‘ਚੋਂ 3 ਔਰਤਾਂ ਤੇ 7 ਵਿਅਕਤੀਆਂ ਸਣੇ 10 ਜਣਿਆਂ ਨੂੰ ਰੰਗਰਲੀਆ ਮਨਾਉਂਦਿਆਂ ਕਾਬੂ ਕਰ ਲਿਆ ਹੈ। ਘਰ ਦੀ ਮਾਲਕਣ ਚਰਨਜੀਤ ਕੌਰ ਤੇ ਉਸ ਦੇ ਪੁੱਤਰ ਬਲਵੀਰ ਸਿੰਘ ਵਲੋਂ ਆਪਣੇ ਹੀ ਘਰ ‘ਚ ਕਾਫ਼ੀ ਸਮੇਂ ਤੋਂ ਹੋਰ ਜ਼ਿਲਿਆਂ ‘ਚੋਂ ਮੁੰਡੇ-ਕੁੜੀਆਂ ਨੇ ਠਹਿਰ ਬਣਾਈ ਹੋਈ ਸੀ। ਚਰਨਜੀਤ ਕੌਰ ਤੇ ਉਸਦੇ ਪੁੱਤਰ ਬਲਵੀਰ ਸਿੰਘ ਸਮੇਤ 2 ਹੋਰ ਔਰਤਾਂ, 2 ਵਿਅਕਤੀ ਵਾਸੀ ਰਾਮਗੜ, 1 ਵਿਅਕਤੀ ਵਾਸੀ ਗਹਿਲਾਂ, 2 ਵਿਅਕਤੀ ਵਾਸੀ ਹਠੂਰ ਅਤੇ 1 ਵਿਅਕਤੀ ਵਾਸੀ ਚਕਰ ਕੁੱਲ 10 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਜਦਕਿ ਇਸ ਦੌਰਾਨ ਘਰ ਵਿੱਚੋਂ ਇਕ ਨਾਬਾਲਗ ਕੁੜੀ ਵੀ ਮਿਲੀ, ਜਿਸ ਨੂੰ ਪੁਲਿਸ ਵਲੋਂ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਹੈ।

Real Estate