ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਭੁਗਤੇ ਜਗਮੀਤ ਸਿੰਘ ਦੇ ਹੱਕ ‘ਚ

172

ਕੈਨੇਡਾ, 20 ਜੂਨ (ਪੰਜਾਬੀ ਨਿਊਜ ਆਨਲਾਇਨ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਨਸਲਵਾਦ ਖਿਲਾਫ ਮਤਾ ਲਿਆਉਣ ਵਾਲੇ ਆਪਣੇ ਸਿਆਸੀ ਵਿਰੋਧੀ ਜਗਮੀਤ ਸਿੰਘ ਦੇ ਹੱਕ ਵਿੱਚ ਭੁਗਤੇ ਹਨ। ਜਿਕਰਯੋਗ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਸੰਸਥਾਗਤ ਨਸਲਵਾਦ ਖਿਲਾਫ ਮਤੇ ਪ੍ਰਵਾਨ ਨਾ ਕਰਨ ਵਾਲੇ ਬਲੌਕ ਕਿਊਬਿਕ ਹਾਊਸ ਦੇ ਨੇਤਾ ਐਲੇਨ ਥੇਰੀਅਨ ਨੂੰ ਨਸਲਵਾਦੀ ਕਹਿਣ ‘ਤੇ ਜਗਮੀਤ ਸਿੰਘ ਨੂੰ ਕੱਲ ਸੰਸਦ ਵਿੱਚੋਂ ਇੱਕ ਦਿਨ ਕਾਰਵਾਈ ਤੋਂ ਬਾਹਰ ਕੱਢ ਦਿੱਤਾ ਸੀ। ਜਿਕਰਯੋਗ ਹੈ ਕਿ  ਭਾਰਤੀ ਮੂਲ ਦੇ ਸਿੱਖ ਸੰਸਦ ਮੈਂਬਰ ਅਤੇ ਨਿਊ ਡੈਮਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕੱਲ ਪਾਰਲੀਮੈਂਟ ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ‘ਚ ਸੰਸਥਾਗਤ ਨਸਲਵਾਦ ਖ਼ਿਲਾਫ਼ ਮਤਾ ਪੇਸ਼ ਕੀਤਾ ਸੀ। ਮਤੇ ਨੂੰ ਪ੍ਰਵਾਨ ਕਰਵਾਉਣ ਲਈ ਲੋੜੀਂਦੀ ਮਨਜ਼ੂਰੀ ਦੇਣ ਤੋਂ ਬਲੌਕ ਕਿਊਬਿਕ ਹਾਊਸ ਦੇ ਨੇਤਾ ਐਲੇਨ ਥੇਰੀਅਨ ਦੇ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਜਗਮੀਤ ਸਿੰਘ ਨੇ ਉਸ ਨੂੰ ‘ਨਸਲਵਾਦੀ’ ਆਖ ਦਿੱਤਾ ਸੀ। ਇਸ ਪੂਰੇ ਮਾਮਲੇ ‘ਤੇ ਟਰੂਡੋ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਟਰੂਡੋ ਨੇ ਕਿਹਾ ਕਿ ਬਲੌਕ ਕਿਊਬਿਕ ਵੱਲੋਂ ਇਸ ਮਤੇ ਨੂੰ ਮੰਨਣ ਤੋਂ ਇਨਕਾਰ ਕਰਦੇ ਆਏ ਹਨ ਪਰ ਫਿਰ ਵੀ ਨਸਲਵਾਦ ਹੁੰਦਾ ਰਿਹਾ ਹੈ। ਰੌਚਕ ਗੱਲ ਇਹ ਹੈ ਕਿ ਜਗਮੀਤ ਸਿੰਘ ਨੇ ਕਿਸੇ ਬਾਰੇ ਅਜਿਹੇ ਸ਼ਬਦਾਂ ਬਦਲੇ ਮੁਆਫ਼ੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਪਰ ਫਿਰ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਗਮੀਤ ਸਿੰਘ ਦੇ ਹੱਕ ਵਿੱਚ ਭੁਗਤੇ ਹਨ।

Real Estate