ਕਰੋਨਾ ਦਾ ਬਹਾਨਾ ਲਗਾ ਕੇ ਬੁੱਢੇ ਵਾਰੇ ਸਾਡੀ ਮਾਂ ਦੀ ਲਾਸ਼ ਨੂੰ ਹਸਪਤਾਲ ਜਾ ਰਿਹਾ ਰੋਲਿਆ !!

231
ਸੱਕੀ ਕਰੋਨਾ ਬਜ਼ੁਰਗ ਔਰਤ ਦੀ ਲਾਸ਼ ਰੁਲ ਰਹੀ ਹਸਪਤਾਲ, ਪੰਜ ਦਿਨਾਂ ਬਾਅਦ ਨਹੀਂ ਆਈ ਰਿਪੋਰਟ  
ਫਿਰੋਜ਼ਪੁਰ, 20 ਜੂਨ (ਬਲਬੀਰ ਸਿੰਘ ਜੋਸਨ) : ਬੁੱਢੇ ਵਾਰੇ ਸਾਡੀ ਮਾਂ ਨੂੰ ਕਰੋਨਾ ਦਾ ਬਹਾਨਾ ਲਗਾ ਕੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦੀ ਲਾਸ਼ ਨੂੰ ਰੋਲਿਆ ਜਾ ਰਿਹਾ ਹੇੈ।ਹਸਪਤਾਲ ਵਾਲੇ ਨਾ ਤਾਂ ਸਾਡੀ ਮਾਂ ਦੀ ਲਾਸ਼ ਦੇ ਰਹੇ ਹਨ ਤੇ ਨਾ ਹੀ ਕਰੋਨਾ ਰਿਪੋਰਟ ਸਾਨੂੰ ਦੇ ਰਹੇ ਹਨ ।ਜਿਸ ਕਾਰਨ ਸਾਡੀ ਮਾਂ ਦੀ ਲਾਸ਼ ਪੰਜ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਰੁਲ ਰਹੀ ਹੈ । ਇਹ ਦੋਸ਼ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਲਗਾਏ ਹਨ ।
ਦੱਸਣਯੋਗ ਹੇੈ ਕਿ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ  ਇਕ 65 ਸਾਲ ਔਰਤ ਦੀ ਲਾਸ਼ ਨੂੰ ਪਿੱਛਲੇ ਪੰਜ ਦਿਨਾਂ ਤੋਂ  ਕਰੋਨਾ ਦੀ  ਸ਼ੱਕੀ ਹੋਣ ਕਾਰਨ ਮ੍ਰਿਤਕ ਘਰ ਚ ਰੱਖਿਆ ਹੋਇਆ ਹੈ। ਮਿ੍ਤਕ ਔਰਤ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਹਨਾਂ  ਮਾਤਾ ਜੋਗਿੰਦਰ ਕੌਰ ਦੀ ਹਾਈ ਬਲੱਡ ਪ੍ਰੈਸ਼ਰ ਹੋਣ ਕਾਰਨ ਸਿਵਲ ਹਸਪਤਾਲ ਫਿਰੋਜ਼ਪੁਰ ਚ ਦਾਖ਼ਲ ਸੀ, ਇਲਾਜ ਦੌਰਾਨ ਮੌਤ ਹੋ ਗਈ ਸੀ। ਪਰ ਡਾਕਟਰਾਂ ਨੇ ਕਰੋਨਾ ਦਾ ਸ਼ੱਕ ਜਾਹਿਰ ਕਰਦੇ ਹੋਏ 16 ਜੂਨ ਨੂੰ ਹੀ ਮ੍ਰਿਤਕ ਦੇ ਸੈਂਪਲ ਜਾਂਚ ਲਈ ਭੇਜ ਗਏ ਸਨ। ਪਰ ਪੰਜ ਦਿਨ ਬੀਤ ਜਾਣ ਤੋਂ ਬਾਅਦ ਵੀ ਕਰੋਨਾ ਜਾਂਚ ਦੀ ਰਿਪੋਰਟ ਨਹੀਂ ਆਈ।
ਕੀ ਕਹਿਣਾ ਐੱਸ ਐਮ ਓ ਫਿਰੋਜ਼ਪੁਰ ਦਾ :-
ਇਸ ਮਾਮਲੇ ਸਬੰਧੀ  ਐੱਸ ਐੱਮ ਓ ਫਿਰੋਜ਼ਪੁਰ ਸ਼੍ਰੀ ਅਵਿਨਾਸ਼ ਜਿੰਦਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਥੋੜੀ ਦੇਰ ਤਕ ਰਿਪੋਰਟ ਆ ਜਾਵੇਗੀ। ਜਦੋ ਉਹਨਾਂ ਨੂੰ ਰਿਪੋਰਟ ਆਉਣ ਚ ਦੇਰੀ ਦਾ ਕਾਰਨ ਪੁਛਿਆ ਤਾਂ ਉਹਨਾਂ ਕਿਹਾ ਇਸ ਦੀ ਵੀ ਜਾਂਚ ਕੀਤੀ ਜਾਵੇਗੀ।
Real Estate