ਨੌਜਵਾਨ ਦੀ ਕੋਰੋਨਾ ਨਾਲ ਹੋਈ ਮੌਤ ਤੋਂ ਬਰਨਾਲਾ ਪ੍ਰਸਾਸ਼ਨ ਹਰਕਤ ਵਿੱਚ ਆਇਆ

85

ਇਲਾਕੇ ਨੂੰ ਸੈਨੀਟਾਇਜ ਕਰਕੇ ਜੈਨ ਮਾਰਕੀਟ ਨੂੰ ਸੀਲ ਕਰਨ ਦੀ ਤਿਆਰੀ                                                 ਬਰਨਾਲਾ, 19 ਜੂਨ (ਜਗਸੀਰ ਸਿੰਘ ਸੰਧੂ) : ਬਰਨਾਲਾ ਦੇ ਇੱਕ ਸੈਲਰ ਮਾਲਕ ਨੌਜਵਾਨ ਹਿਤੇਸ਼ ਕੁਮਾਰ (33) ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਤੋਂ ਬਰਨਾਲਾ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਹੈ। ਐਸ.ਡੀ.ਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ, ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਅਤੇ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫਸਰ ਵੱਲੋਂ ਮ੍ਰਿਤਕ ਨੌਜਵਾਨ ਦੇ ਘਰ ਪੁਹੰਚ ਕੇ ਮੌਕੇ ਦੀ ਸਥਿਤੀ ਦਾ ਜਾਇਜਾ ਲਿਆ ਗਿਆ। ਇਸ ਮੌਕੇ ਪੁਹੰਚੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਮ੍ਰਿਤਕ ਨੌਜਵਾਨ ਦੇ ਘਰ ਵਾਲੀ ਗਲੀ ਅਤੇ ਆਸ ਪਾਸ ਦੇ ਇਲਾਕੇ ਨੂੰ ਸੈਨੀਟਾਇਜ਼ ਕਰਨ ਦੇ ਆਦੇਸ ਦਿੱਤੇ ਗਏ ਅਤੇ ਸੈਨੀਟਾਇਜ਼ ਕਰਨ ਉਪਰੰਤ ਜੈਨ ਮਾਰਕੀਟ ਨੂੰ ਸੀਲ ਕਰਨ ਦੇ ਆਦੇਸ ਦਿੱਤੇ ਗਏ। ਇਸ ਦੌਰਾਨ ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਦਾ ਛੋਟਾ ਭਰਾ ਵੀ ਕੋਰੋਨਾ ਪਾਜੇਟਿਵ ਪਾਇਆ ਹੈ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜਿਆ ਗਿਆ ਹੈ। ਮ੍ਰਿਤਕ ਨੌਜਵਾਨ ਦੇ ਘਰ ਵਿੱਚ ਰਹਿੰਦੀ ਇੱਕੋ ਇੱਕ ਬੁਜਰਗ ਔਰਤ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ। ਹੰਡਿਆਇਆ ਬਜਾਰ ਵਿੱਚ ਖੜੀ ਮ੍ਰਿਤਕ ਨੌਜਵਾਨ ਦੀ ਕਾਰ ਨੂੰ ਵੀ ਵਿਸੇਸ ਤੌਰ ‘ਤੇ ਸੈਨੀਟਾਇਜ਼ ਕਰਨ ਦੇ ਆਦੇਸ ਦਿੱਤੇ ਹਨ ਅਤੇ ਪ੍ਰਸਾਸਨ ਮ੍ਰਿਤਕ ਨੌਜਵਾਨ ਦੇ ਪਿੰਡ ਕੁਤਬਾ ਵਿਖੇ ਸੈਲਰ ਵਿੱਚੋਂ ਵੀ ਪਤਾ ਕਰ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਕਦੋਂ ਉਥੇ ਗਿਆ ਸੀ ਅਤੇ ਕੌਣ ਕੌਣ ਲੋਕ ਉਸਦੇ ਸੰਪਰਕ ਵਿੱਚ ਆਏ ਹਨ।

Real Estate