ਕੋਰੋਨਾ ਨਾਲ ਪੀੜਤ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਚ ਮੱਦਦ ਕਰੇਗੀ ਦਵਾਈ ਡੈਕਸਾਮੈਥਾਸੋਨ

ਦਵਿੰਦਰ ਸਿੰਘ ਸੌਮਲ
0044-7931709701
ਸਸਤੀ ਤੇ ਤਕਰੀਬਨ ਹਰ ਜਗਾਹ ਮਿਲਣ ਵਾਲੀ ਦਵਾਈ ਡੈਕਸਾਮੈਥਾਸੋਨ ਕੋਰੋਨਾਵਾਇਰਸ ਨਾਲ ਗੰਭੀਰ ਤੋਰ ਤੇ ਪੀੜਤ ਮਰੀਜਾਂ ਦੀ ਜਾਨ ਬਚਾਉਣ ਵਿੱਚ ਸਹਾਈ ਹੋ ਸਕਦੀ ਹੈ ,ਇਹ ਦਾਅਵਾ ਕੀਤਾ ਹੈ ਯੂਕੇ ਦੇ ਮਾਹਿਰਾਂ ਨੇ,ਉਹਨਾਂ ਕਿਹਾ ਕੇ ਘੱਟ ਖੁਰਾਕ ਵਾਲੇ ਇਸ ਸਟੀਰੋਇਡ ਦੇ ਨਾਲ ਇਲਾਜ ਮਾਰੂ ਕੋਰੋਨਾ ਵਾਇਰਸ ਖਿਲਾਫ ਲੜਾਈ ਵਿੱਚ ਇੱਕ ਵੱਡੀ ਸਫਲਤਾ ਹੈ,ਕੋਵਿਡ ਕਾਰਨ ਜਿਹਨਾਂ ਮਰੀਜਾਂ ਨੂੰ ਵੈਂਟੀਲੇਟਰ ਤੇ ਲਿਜਾਣਾ ਪੈਦਾ ਹੈ ਉਹਨਾਂ ਦੀ ਮੌਤ ਦਾ ਖਤਰਾ ਇਸ ਦਵਾਈ ਨਾਲ ਕਰੀਬ ਇੱਕ ਤਿਹਾਈ ਘੱਟ ਹੋ ਜਾਂਦਾ ਹੈ,ਜਿਹਨਾਂ ਨੂੰ ਆਕਸੀਜਨ ਦੇਣ ਦੀ ਜਰੂਰਤ ਪੈ ਰਹੀ ਹੈ ਉਹਨਾਂ ਦੇ ਪੰਜਵੇ ਹਿੱਸੇ ਦੇ ਬਰਾਬਰ ਮਰਨ ਦਾ ਖ਼ਤਰਾ ਇਸ ਦਵਾਈ ਨਾਲ ਘੱਟ ਜਾਂਦਾ ਹੈ,ਇਹ ਦਵਾਈ ਡੈਕਸਾਮੈਥਾਸੋਨ
1960ਵਿਆਂ ਤੋਂ ਗਠੀਆ ਤੇ ਅਸਥਮਾ ਦੇ ਇਲਾਜ ਚ ਕੰਮ ਆਉਣ ਵਾਲੀ ਦਵਾਈ ਹੈ,ਬੀਬੀਸੀ ਦੀ ਰਿਪੋਰਟ ਅਨੁਸਾਰ ਕੋਰੋਨਾ ਦੇ ਜਿਹਨਾਂ ਮਰੀਜਾ ਨੂੰ ਵੈਟੀਲੈਟਰ ਦੀ ਜਰੂਰਤ ਪੈਦੀ ਹੈ ਉਹਨਾਂ ਚੋ ਅੱਧੇ ਨਹੀ ਬਚ ਪਾ ਰਹੇ,ਇਸ ਲਈ ਇਸ ਜੌਖਿਮ ਨੂੰ ਇੱਕ ਤਿਹਾਈ ਘੱਟ ਕਰਨਾ ਇੱਕ ਵੱਡੀ ਕਾਮਯਾਬੀ ਹੈ, ਖੋਜੀਆਂ ਦਾ ਅਨੁਮਾਨ ਹੈ ਕੀ ਜੇਕਰ ਇਸ ਦਵਾਈ ਦਾ ਇਸਤੇਮਾਲ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕੀਤਾ ਜਾ ਸਕਦਾ ਤਾਂ ਤਕਰੀਬਨ ਪੰਜ ਹਜ਼ਾਰ ਮਰੀਜਾਂ ਦੀ ਜਾਨ ਬਚਾਈ ਜਾ ਸਕਦੀ ਸੀ,ਸਸਤੀ ਹੋਣ ਦੇ ਕਾਰਣ ਇਹ ਦਵਾਈ ਗਰੀਬ ਦੇਸ਼ਾਂ ਦੇ ਵੀ ਕੰਮ ਆ ਸਕੇਗੀ,ਕੋਰੋਨਾ ਦੇ ਵੀਹਾਂ ਚੋਂ ਉੱਨੀ ਮਰੀਜ ਬਿਨਾ ਹਸਪਤਾਲ ਦਾਖਿਲ ਹੋਏ ਠੀਕ ਹੋ ਰਹੇ ਨੇ,ਹਸਪਤਾਲ ਚ ਦਾਖਿਲ ਹੋਣ ਵਾਲਿਆਂ ‘ਚੋ ਵੀ ਬਹੁਤੇ ਠੀਕ ਹੋ ਰਹੇ ਨੇ ਪਰ ਕੁਝ ਨੇ ਜਿਹਨਾਂ ਨੂੰ ਵੈਟੀਲੈਟਰ ਜਾਂ ਆਕਸੀਜਨ ਦੀ ਜਰੂਰਤ ਪੈਦੀ ਹੈ ਤੇ ਇਹ ਦਵਾਈ ਐਸੈ ਹੀ ਜਿਆਦਾ ਸੀਰੀਅਸ ਮਰੀਜਾਂ ਨੂੰ ਮੱਦਦ ਪਹੁੰਚਾਉਦੀ ਹੈ,ਆਕਸਫੋਰਡ ਯੂਨੀਵਰਸਟੀ ਦੀ ਇੱਕ ਟੀਮ ਨੇ ਹਸਪਤਾਲ ਚ ਭਰਤੀ ਦੋ ਹਜ਼ਾਰ ਮਰੀਜਾਂ ਨੂੰ ਇਹ ਦਵਾਈ ਦਿੱਤੀ ਤੇ ਇਸਦਾ ਤੁਲਨਾਤਮਕ ਅਧਿਐਨ ਉਹਨਾਂ ਚਾਰ ਹਜ਼ਾਰ ਮਰੀਜਾਂ ਨਾਲ ਕੀਤਾ ਜਿਹਨਾਂ ਨੂੰ ਇਹ ਦਵਾਈ ਨਹੀ ਦਿੱਤੀ ਗਈ ਸੀ,ਇਸ ਦਲ ਦੇ ਮੁੱਖ ਅਧਿਐਨ ਕਰਤਾ ਪ੍ਰੋ।ਪੀਟਰ ਹੌਰਬੀ ਨੇ ਕਿਹਾ ਕੇ ਇਹ ਇੱਕ ਮਾਤਰ ਐਸੀ ਦਵਾਈ ਹੈ ਜਿਸ ਨਾਲ ਮੌਤ ਦਰ ਚ ਕਮੀ ਪਾਈ ਜਾ ਰਹੀ ਹੈ,ਤੇ ਇਹ ਕਾਫੀ ਅਹਿਮ ਹੈ,ਇੱਕ ਹੋਰ ਸ਼ੋਧ ਕਰਤਾ ਪ੍ਰੋ ਮਾਟਰਟੀਨ ਲੈਡਰੈਨੇ ਕਿਹਾ ਹੈ ਕੀ ਇਸ ਦਵਾਈ ਦੀ ਮੱਦਦ ਨਾਲ ਤੁਸੀ ਵੈਟੀਲੈਟਰ ਸਹਾਰੇ ਜੀਵਤ ਹਰ ਅੱਠਾਂ ਚੋ ਇੱਕ ਦੀ ਜਾਨ ਬਚਾ ਸਕਦੇ ਹੋ ਤੇ ਜਿਹਨਾ ਨੂੰ ਆਕਸੀਜਨ ਦੀ ਜਰੂਰਤ ਪੈਦੀ ਹੈ ਉਹਨਾਂ ਹਰ ਵੀਹ-ਪੱਚੀਆਂ ਚੋ ਤੁਸੀ ਇੱਕ ਦੀ ਜਾਨ ਬਚਾ ਸਕੋਗੇ,ਇਸ ਦਵਾਈ ਦੀ ਕੀਮਤ ਵੀ ਕਾਫੀ ਘੱਟ ਹੈ ਤਕਰੀਬਨ ਸਾਢੇ ਤਿੰਨ ਹਜ਼ਾਰ ਭਾਰਤੀ ਰੁਪਏ ਚ ਇੱਕ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ,ਇਹ ਦਵਾਈ ਉਹਨਾਂ ਮਰੀਜਾਂ ਲਈ ਕਾਰਗਰ ਸਿੱਧ ਹੁੰਦੀ ਹੈ ਜੋ ਕੋਵਿਡ ਕਾਰਨ ਜਿਆਦਾ ਸੀਰੀਅਸ ਹੋਣ ਹਲਕੇ ਲੱਛਣ ਵਾਲਿਆਂ ਲਈ ਨਹੀ,ਇਸੇ ਲਈ ਇਸ ਦਵਾ ਨੂੰ ਕਿਸੇ ਨੂੰ ਵੀ ਖਰੀਦ ਕੇ ਆਪਣੇ ਘਰ ਰੱਖਣ ਦੀ ਕੋਈ ਜਰੂਰਤ ਨਹੀ , ਬੀਤੇ ਕੱਲ੍ਹ ਰੋਜਾਨਾ ਪ੍ਰੈਸ ਬਰੀਫਿੰਗ ਚ ਪੀਐਮ ਬੋਰਿਸ ਜੋਨਸੋਨ ਨੇ ਵੀ ਵਿਗਿਆਨੀਆ ਦੇ ਇਸ ਯੋਗਦਾਨ ਦੀ ਸਰਾਹਨਾ ਕੀਤੀ।

Real Estate