ਝੋਨਾ ਲਾਉਣ ਆਏ 6 ਪ੍ਰਵਾਸੀ ਮਜਦੂਰਾਂ ਸਮੇਤ ਬਰਨਾਲਾ ‘ਚ 8 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜੇਟਿਵ

302

ਬਰਨਾਲਾ, 18 ਜੂਨ (ਜਗਸੀਰ ਸਿੰਘ ਸੰਧੂ) : ਬਿਹਾਰ ਤੋਂ ਝੋਨਾ ਲਾਉਣ ਆਏ 6 ਪ੍ਰਵਾਸੀ ਮਜਦੂਰਾਂ ਸਮੇਤ 8 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਨਾਲ ਬਰਨਾਲਾ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਸਿਵਲ ਸਰਜਨ ਬਰਨਾਲਾ ਸ੍ਰ: ਗੁਰਿੰਦਰਬੀਰ ਸਿੰਘ ਮੁਤਾਬਿਕ ਨੇੜਲੇ ਪਿੰਡ ਰਾਏਸਰ ਵਿਖੇ ਝੋਨਾ ਆਉਣ ਆਈ ਇੱਕ ਬਿਹਾਰੀ ਮਜਦੂਰ ਤੰਜਾਲਆਲਮ ਅਤੇ ਪਿੰਡ ਨਾਈਵਾਲਾ ਵਿਖੇ ਝੋਨਾ ਲਾਉਣ ਆਏ  ਪੰਜ ਮਜਦੂਰ ਮੁਹੰਮਦ ਸੰਜੂ, ਨਸੀਮ ਅਖਤਰ, ਮੁਹੰਮਦ, ਅਖਤਰ ਹੂਸੈਨ, ਸਮਸੁਜਾਮਾ ਦੀ ਰਿਪੋਟਰ ਕੋਰੋਨਾ ਪਾਜੇਟਿਵ ਆਈ ਹੈ। ਇਸ ਤਰ•ਾਂ ਬਰਨਾਲਾ ਸਹਿਰ ਦੇ ਡੀ.ਐਸ.ਸੀ ਹਸਪਤਾਲ ਲੁਧਿਆਣਾ ਜੇਰੇ ਇਲਾਜ ਇੱਕ ਸੈਲਰ ਮਾਲਕ ਦੀ ਰਿਪੋਰਟ ਕਰੋਨਾ ਪਾਜੇਟਿਵ ਆਉਣ ਨਾਲ ਸਹਿਰ ਵਿੱਚ ਖਲਬਲੀ ਮੱਚ ਗਈ ਹੈ, ਕਿਉਂਕਿ ਉਸਦਾ ਪਿਛਲੇ ਦਿਨੀ ਬਰਨਾਲਾ ਵਿਖੇ ਵੀ ਇਲਾਜ ਚਲਦਾ ਰਿਹਾ ਹੈ। ਜਿਸ ਕਰਕੇ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਅਤੇ ਇੱਕ ਲੈਬੋਰਟੀ ਦਾ ਸਾਰਾ ਸਟਾਫ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੇਰ ਸਾਮ ਪ੍ਰਾਪਤ ਹੋਈਆਂ ਅਪੁਸਟ ਖਬਰਾਂ ਮੁਤਾਬਿਕ ਲੁਧਿਆਣਾ ਵਿਖੇ ਜੇਰੇ ਇਲਾਜ ਸੈਲਰ ਮਾਲਕ ਦੇ ਛੋਟੇ ਭਰਾ ਦੀ ਵੀ ਕੋਰੋਨਾ ਰਿਪੋਰਟ ਪਾਜੇਟਿਵ ਆ ਗਈ ਹੈ। ਉਧਰ ਪਿਛਲੇ ਦਿਨੀਂ ਭਦੌੜ ਵਿਖੇ ਕੋਰੋਨਾ ਪਾਜੇਟਿਵ ਆਏ ਮਰੀਜਾਂ ਦੇ ਸੰਪਰਕ ਵਿੱਚ ਆਈ ਇੱਕ ਹੋਰ ਔਰਤ ਦੀ ਜਾਂਚ ਰਿਪਰੋਟ ਵੀ ਕੋਰੋਨਾ ਪਾਜੇਟਿਵ ਆਉਣ ਦੀ ਖਬਰ ਹੈ।

Real Estate