ਕੈਪਟਨ ਸਰਕਾਰ ਦੌਰਾਨ ਹੋਏ ਸਕੈਂਡਲਾਂ ਦੀ ਨਿਰਪੱਖ ਜਾਂਚ ਕਰਾਉਣ ਤੇ ਨੀਲੇ ਕਾਰਡ ਬਹਾਲ ਕਰਾਉਣ ਲਈ ਅਕਾਲੀ ਭਾਜਪਾ ਵੱਲੋਂ ਵਿਸ਼ਾਲ ਧਰਨਾ

112

ਬਠਿੰਡਾ/ 18 ਜੂਨ/ ਬਲਵਿੰਦਰ ਸਿੰਘ ਭੁੱਲਰ
ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵਿਤਕਰੇ ਵਜੋਂ ਕੱਟੇ ਨੀਲੇ ਕਾਰਡ ਬਹਾਲ ਕਰਵਾਉਣ ਅਤੇ ਕਾਂਗਰਸ ਸਰਕਾਰ ਦੇ ਸਕੈਂਡਲਾਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਸਥਾਨਕ ਜਿਲ•ਾ ਹੈਡਕੁਆਟਰ ਤੇ ਵਿਸ਼ਾਲ ਧਰਨਾ ਦਿੱਤਾ। ਧਰਨੇ ਉਪਰੰਤ ਰਾਜ ਦੇ ਗਵਰਨਰ ਨੂੰ ਡਿਪਟੀ ਕਮਿਸਨਰ ਰਾਹੀਂ ਇੱਕ ਮੈਮੋਰੰਡਮ ਭੇਜਿਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਲੋਕ ਮੁੱਦਿਆਂ ਅਤੇ ਕਾਂਗਰਸ ਸਰਕਾਰ ਦੇ ਸਕੈਂਡਲਾਂ ਦੀ ਜਾਂਚ ਲਈ ਮਈ ਵਿੱਚ ਵੀ ਗਵਰਨਰ ਪੰਜਾਬ ਨੂੰ ਮੈਮੋਰੰਡਮ ਭੇਜੇ ਗਏ ਸਨ, ਜਿਸ ਵਿੱਚ ਮੌਜੂਦਾ ਸਰਕਾਰ ਦੌਰਾਨ ਵਾਪਰੇ ਸ਼ਰਾਬ, ਰੇਤਾ ਬੱਜਰੀ, ਨਕਲੀ ਬੀਜਾਂ ਤੇ ਸਕੈਂਡਲਾਂ ਤੇ ਨੀਲੇ ਕਾਰਡ ਰੱਦ ਕਰਨ ਬਾਰੇ ਜਾਂਚ ਪੜਤਾਲ ਦੀ ਮੰਗ ਕੀਤੀ ਗਈ ਸੀ, ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਸੁਰੂ ਕੀਤੀ ਆਟਾ ਦਾਲ ਸਕੀਮ ਦਾ ਲਾਭ ਪਹੁੰਚਾਉਣ ਲਈ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਬਣਾਏ ਗਏ ਸਨ, ਪਰ ਮੌਜੂਦਾ ਕੈਪਟਨ ਸਰਕਾਰ ਨੇ ਰਾਜਨੀਤੀ ਤੋਂ ਪ੍ਰੇਰਿਤ ਇੱਕ ਮੁਹੰਮ ਚਲਾ ਕੇ ਲੱਖਾਂ ਲੋਕਾਂ ਦੇ ਨੀਲੇ ਕਾਰਡ ਰੱਦ ਕਰ ਦਿੱਤੇ ਹਨ। ਮੌਜੂਦਾ ਮਹਾਂਮਾਰੀ ਦੇ ਦੌਰ ਵਿੱਚ ਇਹਨਾਂ ਗਰੀਬ ਪਰਿਵਾਰਾ ਨੂੰ ਭਾਰੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਕੁਝ ਲੋਕਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਦਾਇਰ ਕਰਨ ਤੇ ਰਾਜ ਸਰਕਾਰ ਨੇ ਇਹ ਮੰਨਿਆਂ ਸੀ, ਕਿ ਇਸ ਮਾਮਲੇ ਸਬੰਧੀ ਸਿਕਾਇਤਾਂ ਮਿਲੀਆਂ ਹਨ ਅਤੇ ਇਹਨਾਂ ਸਿਕਾਇਤਾਂ ਦੀ ਪੜਤਾਲ ਕਰਨ ਦੀ ਗੱਲ ਕਰਦਿਆਂ ਕੱਟੇ ਗਏ ਕਾਰਡਾਂ ਤੇ ਰਾਸਨ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।
ਨੇਤਾਵਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਰਾਸਨ ਵੰਡਣ ਵਿੱਚ ਜਾਲਮਾਨਾ ਅਣਗਹਿਲੀ ਕੀਤੀ, ਅਤੇ ਘਟੀਆ ਰਾਜਨੀਤੀ ਖੇਡ ਖੇਡੀ। ਲੋੜਵੰਦਾਂ ਨੂੰ ਨਿਰਪੱਖ ਵੰਡ ਕਰਨ ਦੀ ਥਾਂ ਰਾਸਨ ਦੇਣ ਤੋਂ ਪਹਿਲਾਂ ਵੋਟ ਰਾਜਨੀਤੀ ਦੀ ਖੁੱਲ ਕੇ ਵਰਤੋਂ ਕੀਤੀ। ਇੱਥੇ ਹੀ ਬੱਸ ਨਹੀ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਨੇ ਜੋ ਕਣਕ ਤੇ ਦਾਲ ਪੰਜਾਬ ਲਈ ਭੇਜੀ ਸੀ, ਉਹ ਵੀ ਲੋਕਾਂ ਤੱਕ ਨਹੀਂ ਪਹੁੰਚਾਈ ਗਈ।
ਆਗੂਆਂ ਨੇ ਮੰਗ ਕੀਤੀ ਕਿ ਗਰੀਬ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ, ਪੰਜਾਬ ਦੇ ਖਜ਼ਾਨੇ ਨੂੰ 5600 ਕਰੋੜ ਰੁਪਏ ਦੇ ਘਾਟੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ, ਸ਼ਰਾਬ ਤੇ ਰੇਤ ਮਾਫੀਆ ਨੂੰ ਦਿੱਤੀਆਂ ਰਿਆਇਤਾਂ ਦੀ ਉ¤ਚ ਪੱਧਰੀ ਪੜਤਾਲ ਕਰਵਾਈ ਜਾਵੇ, ਗਰੀਬ ਤੇ ਮੱਧਵਰਗੀ ਪਰਿਵਾਰਾਂ ਦੇ ਚਾਰ ਮਹੀਨੇ ਦੇ ਬਿਜਲੀ ਸੀਵਰੇਜ ਤੇ ਪਾਣੀ ਦੇ ਬਲ ਰਾਜ ਸਰਕਾਰ ਦੇ ਸਟੇਟ ਡਿਜਾਸਟਰ ਫੰਡ ਵਿੱਚੋਂ ਦਿੱਤੇ ਜਾਣ, ਇੰਡਰਸਟਰੀ ਦੇ ਤਿੰਨ ਮਹੀਨੇ ਦੇ ਬਿਜਲੀ ਦੇ ਚਾਰਜਜ ਮੁਆਫ਼ ਕੀਤੇ ਜਾਣ, ਗੰਨੇ ਦੇ ਬਕਾਏ ਤੁਰੰਤ ਦਿੱਤੇ ਜਾਣ, ਨਕਲੀ ਬੀਜ ਸਕੈਂਡਲ ਦੀ ਸੀ ਬੀ ਆਈ ਦੁਆਰਾ ਜਾਂਚ ਕਰਵਾਈ ਜਾਵੇ ਤੇ ਦੋਸੀਆਂ ਨੂੰ ਸਖ਼ਤ ਸਜਾਵਾਂ ਦੇਣ ਦੇ ਨਾਲ ਨਾਲ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ, ਲਾਕਡਾਊਨ ਦੌਰਾਨ ਪੱਤਰਕਾਰਾਂ ਵਿਰੁੱਧ ਦਰਜ ਕੀਤੇ ਝੂਠੇ ਮੁਕੱਦਮੇ ਵਾਪਸ ਲਏ ਜਾਣ। ਧਰਨੇ ਨੂੰ ਅਕਾਲੀ ਦਲ ਵੱਲੋਂ ਸਰਵ ਸ੍ਰੀ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ, ਸਰੂਪ ਚੰਦ ਸਿੰਗਲਾ ਸਾਬਕਾ ਸੰਸਦੀ ਸਕੱਤਰ, ਭਾਜਪਾ ਵੱਲੋਂ ਸਰਵ ਸ੍ਰੀ ਦਿਆਲ ਸਿੰਘ ਸੋਢੀ ਉਪ ਪ੍ਰਧਾਨ ਪੰਜਾਬ, ਵਿਨੋਦ ਗੁਪਤਾ ਮੈਂਬਰ ਵਰਕਿੰਗ ਕਮੇਟੀ ਪੰਜਾਬ ਤੇ ਵਿਨੋਦ ਬਿੰਟਾ ਜਿਲHf ਪ੍ਰਧਾਨ ਬਠਿੰਡਾ ਨੇ ਸੰਬੋਧਨ ਕੀਤਾ। ਇਸ ਮੌਕੇ ਸਰਵ ਸ੍ਰੀ ਜਗਦੀਪ ਸਿੰਘ ਨਕੱਟੀ ਸਾਬਕਾ ਸੰਸਦੀ ਸਕੱਤਰ, ਜੀਤਮੁਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ, ਦਰਸਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ, ਬਲਜੀਤ ਸਿੰਘ ਬੀੜ ਬਹਿਮਣ ਤੇ ਬਲਵੰਤ ਰਾਏ ਨਾਥ ਸਾਬਕਾ ਮੇਅਰ, ਭੁਪਿੰਦਰ ਸਿੰਘ ਪਿੱਥੋ ਸਾਬਕਾ ਪ੍ਰਧਾਨ ਨਗਰ ਨਿਗਮ, ਰਾਜਬਿੰਦਰ ਸਿੰਘ ਸਿੱਧੂ ਨਗਰ ਕੌਂਸਲਰ, ਬਲਕਾਰ ਸਿੰਘ, ਡਾ: ਓਮ ਪ੍ਰਕਾਸ ਸਰਮਾਂ, ਚਮਕੌਰ ਸਿੰਘ ਮਾਨ ਆਦਿ ਵੀ ਹਾਜਰ ਸਨ।

Real Estate