ਯੂ.ਪੀ ‘ਚ ਮਾਮੂਲੀ ਗੱਲ ‘ਤੇ ਪੰਜਾਬੀ ਨੌਜਵਾਨ ਨੂੰ ਕੁੱਟਿਆ ਤੇ ਪੱਗ ਲਾਹ ਗੰਦੀ ਨਾਲੀ ‘ਚ ਧੱਕੀ

ਅਮਰੋਹਾ (ਯੂ.ਪੀ), 17 ਜੂਨ (ਸਾਹਿਬ ਸੰਧੂ) : ਭੁੱਖਿਆਂ ਦਾ ਢਿੱਡ ਭਰਨ ਆਲੀ ਜਾਣੀਂ ਜਾਂਦੀ ਸਿੱਖ ਕੌਮ ਨਾਲ ਆਏ ਦਿਨ ਹਦੋਂ ਨੀਵੇਂ ਦਰਜੇ ਦੀਆਂ ਲਗਾਤਾਰ ਵਧੀਕੀਆਂ ਹੋ ਰਹੀਆਂ  ਹਨ। ਤਾਜਾ ਘਟਨਾਂਕ੍ਰਮ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਉਰਫ਼ ਅਜੈ ਸਿੰਘ ਬਿਸ਼ਟ ਦੇ ਅਮਰੋਹਾ ਜਿਲ੍ਹੇ ‘ਚ ਮੰਡੀ ਧਨੌਰਾ ਦਾ ਹੈ, ਜਿਥੇ ਭੂਤਰੀ ਭੀੜ ਅੱਲੋਂ ਇੱਕ ਪੰਜਾਬੀ ਨੋਜਵਾਨ ਨਾਲ ਕੁੱਟਮਾਰ ਕਰਦਿਆਂ ਦਸਤਾਰ ਲਾਹ ਗੰਦੀ ਨਾਲੀ ‘ਚ ਫਸਾਈ ਗਈ। ਇਹ ਘਟਨਾ 14 ਜੂਨ ਨੂੰ ਵਾਪਰੀ ਸੀ ਪਰ ਹਲੇ ਤੀਕ ਕੋਈ ਕਾਰਵਾਈ ਹੋਂਣ ਦੀ ਗੱਲ ਸਾਹਮਣੇਂ ਨਹੀਂ ਆਈ ਹੈ।                                                                                                                            ਇਸ ਘਟਨਾਂ ਦੀਆਂ ਦੋ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ ਤੇ ਜਦ ਇਸ ਸਬੰਧੀ ਉਕਤ ਘਟਨਾਂ ਸਥਾਨ ਨਾਲ ਸਬੰਧਿਤ ਸਮਾਜ ਸੇਵੀ ਅਤੇ ਭਾਰਤੀ ਕਿਸਾਨ ਯੂਨੀਅਨ ਭਾਨੂੰ ਦੇ ਬਲਾਕ ਪ੍ਰਧਾਨ ਨੋਜਵਾਨ ਦਿਲਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਚਾਂਦਰਾ ਜੋ ਆਪਣੀ ਕਾਰ ਰਾਹੀਂ ਦਵਾਈ ਲੈਂਣ ਚਾਰ ਕਿਲੋਮੀਟਰ ਸਹਿਰ ਸ਼ੇਰਪੁਰ ਗਿਆ ਸੀ ਤੇ ਓਥੇ ਉਸ ਦੀ ਕਾਰ ਅਤੇ ਟਰਾਲੀ ਦੀ ਆਪਸ ‘ਚ ਮਾਮੂਲੀ ਰਗੜਬਾਜ਼ੀ ਹੋਗੀ। ਟਰੈਕਟਰ ਸਵਾਰ ਜਾਟਵ ਬਰਾਦਰੀ ਦੇ ਲੋਕਾਂ ਨੇ ਜਦ ਗੁੰਡਾਗਰਦੀ ਕਰਦਿਆਂ ਗਾਲ਼ੀ ਗਲੋਚ ਅਤੇ ਗਲ ਪੈਂਣ ਦਾ ਯਤਨ ਕੀਤਾ ਤਾਂ ਉਕਤ ਨੋਜਵਾਨ ਨੇ ਚੰਗੇ ਲਫ਼ੇੜੇ ਝਾੜ ਦਿੱਤੇ ਅਤੇ ਘਰੇ ਵਾਪਸ ਆ ਗਿਆ। ਉਕਤ ਬਰਾਦਰੀ ਦੇ ਲੋਕ ਚੌਂਕੀ ਸ਼ੇਰਪੁਰ ਪਹੁੰਚ ਗਏ ਸ਼ਕਾਇਤ ਲੈ।
ਚੌਂਕੀ ਚੋਂ ਦੋ ਸਿਪਾਹੀ ਉਕਤ ਨੋਜਵਾਨ ਦੇ ਘਰ ਚਾਂਦਰਾ ਫਾਰਮ ਆਏ ਅਤੇ ਚੌਂਕੀ ਆਉਂਣ ਦੀ ਗੱਲ ਆਖ਼ੀ। ਪੰਜਾਬੀ ਧਿਰ ਅੱਲੋਂ ਹਲੇ ਚੌਂਕੀ ਪਹੁੰਚਣਾ ਹੀ ਸੀ ਕਿ ਪਤਾ ਲੱਗਿਆ ਉਕਤ ਨੋਜਵਾਨ ਦਾ ਵੱਡਾ ਭਰਾ ਗੁਰਵਿੰਦਰ ਸਿੰਘ ਜੋ ਕਿਤੇ ਬਾਹਰੋ ਟਰੈਟਰ ਲੈ ਆ ਰਿਹਾ ਸੀ ਤਾਂ ਸ਼ੇਰਪੁਰ ‘ਚ ਉਸ ਨੂੰ ਜਾਟਵ ਬਰਾਦਰੀ ਨੇ ਘੇਰ ਕੁੱਟਮਾਰ ਕਰਤੀ। ਨੋਜਵਾਨ ਨੂੰ ਡੰਡਿਆ ਨਾਲ ਕੁੱਟਦਿਆਂ ਤੇਜਧਾਰ ਹਥਿਆਰ ਵੀ ਮਾਰ ਜਖ਼ਮੀ ਕਰ ਦਿੱਤਾ ਗਿਆ। ਜਖ਼ਮੀ ਹਾਲਤ ‘ਚ ਨੋਜਵਾਨ ਨੇ ਉਹਨਾਂ ਕੋਲੋਂ ਕਿਸੇ ਤਰੀਕੇ ਖਹਿੜਾ ਛੁਡਵਾ ਜਾਨ ਬਚਾਈ। ਉਕਤ ਨੋਜਵਾਨ ਦੀ ਦਸਤਾਰ ਵੀ ਨਾ ਮਿਲਣ ਤੇ ਜਦ ਭਾਲ ਕੀਤੀ ਗਈ ਤਾਂ ਇੱਕ ਮਿਸਤਰੀ ਨੋਜਵਾਨ ਨੇ ਪਰਿਵਾਰ ਨੂੰ ਇਤਲਾਹ ਦਿੱਤੀ ਕਿ ਦਸਤਾਰ ਨਾਲੀ ‘ਚ ਪਈ ਹੈ ਤੇ ਪੀੜਤ ਪਰਿਵਾਰ ਨੇ ਪੁਲਸ ਦੀ ਮੋਜੂਦਗੀ ‘ਚ ਦਸਤਾਰ ਬਰਾਮਦ ਕੀਤੀ। ਦਸਤਾਰ ਨੂੰ ਡੰਡੇ ਨਾਲ ਨਾਲੀ ‘ਚ ਧੱਕਿਆ ਗਿਆ ਸੀ। ਪੀੜਤ ਧਿਰ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਕੱਲੀ ਧਾਰਾ 151 ਲਾ ਖਾਨਾਪੂਰਤੀ ਕੀਤੀ ਗਈ।
ਪੁਲਸ ਬੋਲਦੀ ਆ ਝੂਠ – ਇਸ ਸਬੰਧੀ ਜਦ ਮੈਂ ਚੌਂਕੀ ਇੰਚਾਰਜ਼ ਦੇਵਿੰਦਰ ਕੁਮਾਰ ਐਸਆਈ ਸ਼ੇਰਪੁ ਨਾਲ ਸੰਪਰਕ ਕੀਤਾ ਤਾਂ ਉਸ ਨੇ ਗੱਲ ਨੂੰ ਘਮਾਉਂਣ ਦਾ ਯਤਨ ਕੀਤਾ ਅਖ਼ੀਰ ਆਖਿਆ ਕੁੱਟਮਾਰ ਕਰਨ ਆਲਿਆਂ ਚੋਂ ਸੋਨੂੰ, ਰਿੰਕੂ, ਸਤਿਆ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜਤਾ। ਜਦ ਪੁੱਛਿਆ ਗਿਆ ਧਾਰਾ ਕੀ ਲਾਈ ਤਾਂ ਆਖਿਆ ਗਿਆ ਐਕਸਰੇ ਰਿਪੋਰਟ ਆਉਂਣ ਬਆਦ ਬਣਦੀ ਧਾਰਾ ਲਾਈ ਜਾਵੇਗੀ। ਜਦ ਸਵਾਲ ਕੀਤਾ ਗਿਆ ਕਿ ਐਫਆਈਆਰ ਨੰਬਰ ਦੱਸੋ ਤੇ ਕਿਸ ਧਾਰਾ ਅਧੀਨ ਜੇਲ੍ਹ ਭੇਜਿਆ ਗਿਆ ਤਾਂ ਉਸ ਨੇ ਆਖਿਆ 151, ਬਾਕੀ ਦੇਖਦੇ ਹਨ।
ਇਸ ਸਬੰਧੀ ਜਦ ਮੁੜ ਕਿਸਾਨ ਆਗੂ  ਦਿਲਪ੍ਰੀਤ ਨਾਲ ਸੰਪਰਕਕੀਤਾ ਤਾਂ ਉਸ ਨੇ ਆਖਿਆ ਚੌਂਕੀ ਇੰਚਾਰਜ ਝੂਠ ਬੋਲਦਾ। ਕਿਸੇ ਨੂੰ ਜੇਲ੍ਹ ਨਹੀਂ .ਭੇਜਿਆ ਬਲਕਿ ਤਿੰਨਾਂ ਨੂੰ ਮੌਕੇ ਤੇ ਜਮਾਨਤ ਉੱਤੇ ਛੱਡ ਦਿੱਤਾ ਗਿਆ। ਪੰਜਾਬ ਜਾਂ ਬਾਹਰਲੀਆਂ ਜਥੇਬੰਦੀਆਂ ਨੂੰ ਵੀ ਯੋਗ ਕਾਰਵਾਈ ਕਰਵਾਉਂਣ ਲਈ ਪੁਲਸ ਤੇ ਦਬਾਅ ਬਣਾ ਦਸਤਾਰ ਦੀ ਬੇਅਦਬੀ ਕਰਨ ਦਾ ਵੀ ਜੁਰਮ ਵਾਧਾ ਕਰਵਾਉਂਣ ਲਈ ਅੱਗੇ ਆਉਂਣਾ ਚਾਹੀਦਾ ਹੈ

Real Estate