ਮਾਂ ਅਤੇ ਉਸਦੀਆਂ ਦੋ ਬੇਟੀਆਂ ਵੱਲੋਂ ਘਰ ਵਿੱਚ ਫਾਹਾ ਲੈ ਕੇ ਖੁਦਕੁਸੀ

250

ਚੰਡੀਗੜ, 17 ਜੂਨ (ਜਗਸੀਰ ਸਿੰਘ ਸੰਧੂ) : ਮੱਧ ਪ੍ਰਦੇਸ ਦੇ ਸਹਿਰ ਵੀਦੀਸ਼ਾ ਵਿੱਚ ਇੱਕ ਔਰਤ ਅਤੇ ਉਸਦੀਆਂ ਦੋ ਬੇਟੀਆਂ ਵੱਲੋਂ ਅਪਾਣੇ ਹੀ ਘਰ ਵਿੱਚ ਫਾਹਾ ਲੈ ਕੇ ਖੁਦਕੁਸੀ ਕਰਨ ਦਾ ਸਮਾਚਾਰ ਹੈ। ਵੀਦੀਸ਼ਾ ਦੇ ਸ਼ਾਮਸ਼ਾਬਾਦ ਥਾਣੇ ‘ਚ ਪੈਂਦੇ ਪਿੰਡ ਧੋਬੀਖੇੜਾ ਵਿਖੇ ਇੱਕ ਪਰਵਾਰ ਦੀ ਮਾਂ ਅਤੇ ਉਸਦੀਆਂ ਦੋ ਪੁੱਤਰੀਆਂ ਦੀਆਂ ਲਾਸ਼ਾ ਘਰ ਦੀ ਛੱਤ ਨਾਲ ਲਟਕਦੀਆਂ ਮਿਲੀਆਂ ਹਨ। ਪੁਲਸ ਅਧਿਕਾਰੀ ਕੇ.ਐਲ ਵੰਜਾਰੇ ਨੇ ਦੱਸਿਆ ਹੈ ਕਿ ਰਾਜੇਸ਼ ਯਾਦਵ ਦੀ ਪਤਨੀ ਸੁਸ਼ੀਲਾ ਯਾਦਵ (50) ਪੁੱਤਰੀ ਸਾਰੀਕਾ (18) ਅਤੇ ਪੁੱਤਰੀ ਰਕਸ਼ਾ (17) ਨੇ ਇੱਕੋ ਰੱਸੇ ਦੇ ਤਿੰਨ ਇੱਕੋ ਜਿਹੇ ਟੋਟੇ ਕਰਕੇ ਆਪਣੇ ਘਰ ਦੇ ਹਾਲ ਕਮਰੇ ਵਿੱਚ ਫਾਹਾ ਲੈ ਲਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Real Estate