ਚੀਨੀ ਫੌਜ ਨਾਲ ਲੋਹਾ ਲੈਂਦਿਆਂ ਮਾਨਸਾ ਜਿਲੇ ਦੇ ਫ਼ੌਜੀ ਜਵਾਨ ਗੁਰਤੇਜ ਸਿੰਘ ਸ਼ਹੀਦ ਹੋਇਆ

195

 ਚੰਡੀਗੜ, 17 ਜੂਨ (ਜਗਸੀਰ ਸਿੰਘ ਸੰਧੂ) : ਭਾਰਤ ਤੇ ਚੀਨ ਦੀ ਸਰਹੱਦ ‘ਤੇ ਚੀਨੀ ਫ਼ੌਜੀਆਂ ਨਾਲ ਮੁਕਾਬਲੇ ‘ਚ ਵਿੱਚ ਸ਼ਹੀਦ ਹੋਣ ਵਾਲੇ 20 ਭਾਰਤੀ ਫੌਜੀਆਂ ਵਿੱਚ ਮਾਨਸਾ ਜਿਲੇ ਦੇ ਪਿੰਡ ਵੀਰੇ ਵਾਲਾ ਡੋਕਰਾ ਦਾ ਗੁਰਤੇਜ ਸਿੰਘ ਵੀ ਸਾਮਲ ਹੈ। ਵਰਨਣਯੋਗ ਹੈ ਕਿ ਬੀਤੇ ਦਿਨ ਲਦਾਖ ਸਰਹੱਦ ਨੇੜੇ ਚੀਨੀ ਫ਼ੌਜੀਆਂ ਨੇ ਵਿਸ਼ਵਾਸਘਾਤ ਕਰਦਿਆਂ ਨੁਕੀਲੇ ਹਥਿਆਰਾਂ ਨਾਲ ਭਾਰਤੀ ਫ਼ੌਜੀਆਂ ‘ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ‘ਚ ਮਾਂ-ਪਿਓ ਤੇ ਤਿੰਨ ਭਰਾ ਹਨ। ਉਹ ਪਰਿਵਾਰ ‘ਚ ਸਭ ਤੋਂ ਛੋਟਾ ਹੈ। ਉਸ ਦੇ ਭਰਾ ਦਾ ਅਜੇ ਤਿੰਨ ਦਿਨ ਪਹਿਲਾਂ ਵਿਆਹ ਹੋਇਆ ਸੀ। ਉਹ ਸਰਹੱਦ ‘ਤੇ ਤਣਾਅ ਕਾਰਨ ਵਿਆਹ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕਿਆ। ਪਿੰਡ ‘ਚ ਉਸ ਦੇ ਪਰਿਵਾਰ ਦੀ ਕਰੀਬ ਤਿੰਨ ਏਕੜ ਜ਼ਮੀਨ ਹੈ। ਉਸ ਦੀ ਮ੍ਰਿਤਕ ਦੇਹ ਆਉਣ ‘ਚ ਇਕ-ਦੋ ਦਿਨ ਲੱਗ ਜਾਣਗੇ। ਜਵਾਨ ਗੁਰਤੇਜ ਸਿੰਘ ਦੀ ਸਹੀਦੀ ਦੀ ਖਬਰ ਸੁਣਦਿਆਂ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਇਲਾਕੇ ਭਰ ਦੇ ਲੋਕ ਸ਼ਹੀਦ ਦੇ ਘਰ ਜਾ ਕੇ ਪਰਵਾਰ ਨਾਲ ਹਮਦਰਦੀ ਜਾਹਰ ਕਰ ਰਹੇ ਹਨ।

 

Real Estate