ਹਿੰਦ –ਚੀਨ ਸਰਹੱਦ ਵਿਵਾਦ – ਗਾਲਵਨ ਵੈਲੀ ‘ਚ 20 ਫੌਜੀ ਜਵਾਨ ਸ਼ਹੀਦ ਹੋਣ ਦੀ ਖ਼ਬਰ

163

ਸੌਮਵਾਰ ਰਾਤ ਨੂੰ ਲੱਦਾਖ ਦੀ ਗਾਲਵਨ ਵੈਲੀ ਵਿੱਚ ਗੱਲਬਾਤ ਕਰਨ ਪਹੁੰਚੀ ਚੀਨ ਦੀ ਫੌਜ ਨਾਲ ਭਾਰਤੀ ਫੌਜ ਦੀ ਟੱਕਰ ਹੋ ਗਈ । ਗੋਲੀ ਇੱਕ ਵੀ ਨਹੀਂ ਚੱਲੀ ਪ੍ਰੰਤੂ ਚੀਨ ਦੇ ਸੈਨਿਕਾਂ ਨੇ ਪੱਥਰਾਂ , ਸੋਟੀਆਂ ਅਤੇ ਤੇਜਧਾਰ ਔਜ਼ਾਰਾਂ ਨਾਲ ਹਮਲਾ ਕਰ ਦਿੱਤਾ । ਇਸ ਭਾਰਤ ਦੇ ਕਮਾਂਡਿੰਗ ਅਫ਼ਸਰ ਸਮੇਤ 20 ਸੈਨਿਕ ਸ਼ਹੀਦ ਹੋ ਗਏ ।
ਇਹ ਖੂਨੀ ਝੜਪ ਲੱਦਾਖ ਵਿੱਚ 14 ਹਜ਼ਾਰ ਫੁੱਟ ਉੱਚੀ ਗਾਲਵਨ ਵੈਲੀ ਵਿੱਚ ਹੋਈ । ਇੱਥੇ ਹੀ 1962 ਦੀ ਜੰਗ ਦੌਰਾਨ 33 ਭਾਰਤੀ ਫੌਜੀਆਂ ਦੀ ਜਾਨ ਗਈ ਸੀ ।
ਉੱਧਰ ਭਾਰਤ ਨੇ ਚੀਨ ਵੱਲੋਂ ਕੀਤੀ ਗਈ ਗੱਲਬਾਤ ਨੂੰ ਇੰਟਰਸੈਪਟ ਕੀਤਾ ਹੈ , ਜਿਸ ਮੁਤਾਬਕ ਚੀਨ ਦੇ ਵੀ 43 ਸੈਨਿਕ ਮਾਰੇ ਜਾਣ ਦੀ ਖ਼ਬਰ ਹੈ, ਪ੍ਰੰਤੂ ਚੀਨ ਨੇ ਇਹ ਕਬੂਲਿਆ ਨਹੀਂ ਹੈ।

Real Estate