ਲੱਦਾਖ ਸਰਹੱਦ ‘ਤੇ ਚੀਨੀ ਫੌਜ ਨਾਲ ਹੋਈ ਝੜਪ ‘ਚ ਭਾਰਤੀ ਫੌਜ ਦਾ ਕਰਨਲ, ਸੂਬੇਦਾਰ ਅਤੇ ਸਿਪਾਹੀ ਸ਼ਹੀਦ

117

ਚੰਡੀਗੜ, 16 ਜੂਨ (ਜਗਸੀਰ ਸਿੰਘ ਸੰਧੂ) : ਲੱਦਾਖ ਸਰਹੱਦ ‘ਤੇ ਭਾਰਤ ਅਤੇ ਚੀਨੀ ਫੌਜਾਂ ਵਿਚਾਲੇ ਲੱਦਾਖ ਸਰਹੱਦ ‘ਤੇ ਹੋਈ ਝੜਪ ਵਿਚ ਭਾਰਤੀ ਫੌਜ ਦਾ ਕਰਨਲ, ਸੂਬੇਦਾਰ ਅਤੇ ਸਿਪਾਹੀ ਸ਼ਹੀਦ ਹੋ ਗਏ । ਅਧਿਕਾਰਤ ਤੌਰ ‘ਤੇ ਮਿਲੀਆਂ ਖਬਰਾਂ ਮੁਤਾਬਿਕ ਦੋਵਾਂ ਦੇਸ਼ਾਂ ਦੇ ਫੌਜੀਆਂ ਵੱਲੋਂ ਇੱਕ ਦੂਸਰੇ ‘ਤੇ ਪੱਥਰਾਂ, ਲੋਹੇ ਦੀਆਂ ਰਾਡਾਂ ਅਤੇ ਡਾਂਗਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਦੌਰਾਨ ਗੋਲੀਬਾਰੀ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਇਸ ਹਮਲੇ ਵਿਚ ਅੱਧੀ ਦਰਜਨ ਭਾਰਤੀ ਜਵਾਨ ਵੀ ਜ਼ਖ਼ਮੀ ਹੋਏ ਹਨ। ਸੂਤਰਾਂ ਮੁਤਾਬਕ ਭਾਰਤੀ ਜਵਾਨਾਂ ਨੇ ਵੀ ਚੀਨੀਆਂ ਨੂੰ ਪੱਥਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਮਾਰਿਆ, ਜਿਸ ਵਿਚ ਤਕਰੀਬਨ ਇਕ ਦਰਜਨ ਚੀਨੀ ਮਾਰੇ ਗਏ ਹਨ ਤੇ ਇੰਨੇ ਹੀ ਜ਼ਖ਼ਮੀ ਹੋਏ। ਚੀਨ ਵੱਲੋਂ ਭਾਵੇਂ ਅਜੇ ਤੱਕ ਅਧਿਕਾਰਤ ਤੌਰ ‘ਤੇ ਕਿਸੇ ਵੀ ਫੌਜੀ ਦੀ ਮੌਤ ਹੋਣ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਕੁਝ ਖ਼ਬਰ ਏਜੰਸੀਆਂ ਅਨੁਸਾਰ ਚੀਨ ਨੇ 5 ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

Real Estate