ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਅਧਿਕਾਰੀ ਦੀ ਕੋਰੋਨਾ ਨਾਲ ਮੌਤ

193
ਫਿਰੋਜ਼ਪੁਰ, 16 ਜੂਨ (ਬਲਬੀਰ ਸਿੰਘ ਜੋਸਨ) : ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਕੈਰੇਜ ਐਂਡ ਵੈਗਨ ਵਿਭਾਗ ਦੇ ਸੀਨੀਅਰ ਅਧਿਕਾਰੀ (ਡੀ ਐੱਮ ਈ) ਰਾਜ ਕੁਮਾਰ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਾਜ ਕੁਮਾਰ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਮਿਲਕੇ ਫਿਰੋਜ਼ਪੁਰ ਪੁੱਜਾ ਸੀ।  ਡੀ ਆਰ ਐਮ ਫਿਰੋਜ਼ਪਰ ਰਾਜੇਸ਼ ਅਗਰਵਾਲ ਨੇ ਉੱਚ ਅਧਿਕਾਰੀ ਰਾਜ ਕੁਮਾਰ ਨੂੰ ਆਪਣੇ ਘਰ ਵਿਚ ਹੀ 14 ਦਿਨ ਇਕਾਂਤਵਾਸ ਰਹਿਣ ਦੇ ਆਦੇਸ਼ ਦਿਤੇ ਸਨ । ਪਰ 11 ਜੂਨ ਨੂੰ ਦਿਨੀ ਰਾਜ ਕੁਮਾਰ ਦੀ ਸਿਹਤ ਅਚਾਨਕ ਵਿਗੜਨ ਲੱਗੀ ‘ਤੇ ਉਸਨੂੰ ਤੁਰੰਤ ਰੇਲਵੇ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ। ਹਾਲਾਤ ਜ਼ਿਆਦਾ ਵਿਗੜਨ ਕਾਰਨ ਰਾਜ ਕੁਮਾਰ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਸੀ। ਪਰ ਅੱਜ ਰਾਜ ਕੁਮਾਰ ਨੇ ਦਮ ਤੋੜ ਦਿੱਤਾ।
Real Estate