ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਮੱਖੁੂ ਦੇ ਦੋ ਨੌਜਵਾਨਾਂ ਦੀ ਰਿਪੋਰਟ ਆਈ ਕਰੋਨਾ ਪਾਜੇਟਿਵ

139
ਫਿਰੋਜ਼ਪੁਰ ‘ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 5 ਹੋਈ
ਫ਼ਿਰੋਜ਼ਪੁਰ, 16 ਜੂਨ (ਬਲਬੀਰ ਸਿੰਘ ਜੋਸਨ) : ਕੋਰੋਨਾ ਤੋੰ ਮਹੀਨਾ ਭਰ ਗਰੀਨ ਜੋਨ ਚ ਰਹੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਦੇ ਮਰੀਜ਼ਾਂ ਦਾ ਅਉਣਾ ਲਗਾਤਾਰ ਜਾਰੀ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦਾ ਨੌਜਵਾਨ ਕਰੋਨਾ ਪਾਜੇਟਿਵ ਪਾਇਆ ਗਿਆ ਹੇੈ। ਜਾਨਕਾਰੀ ਅਨੁਸਾਰ ਕਸਬਾ ਮੱਲਾਂਵਾਲਾ ਦਾ ਨੌਜਵਾਨ ਜਤਿੰਦਰ ਕੁਮਾਰ ਪੁੱਤਰ  ਲਛਮਣ ਦਾਸ ਵਾਸੀ ਜੇੈਮਲਵਾਲਾ ਰੋਡ 12 ਜੁੂਨ ਨੂੰ ਨਵੀਂ ਦਿੱਲੀ ਰਜੋਗਰੀ ਤੋਂ ਘਰ ਪਰਤਿਆ ਸੀ। ਜਿਸ ਨੂੰ ਘਰ ਵਿੱਚ ਵੱਖਰੇ ਕਮਰੇ ਚ ਇਕਾਂਤਵਾਸ ਕੀਤਾ ਗਿਆ ਸੀ। ਜਿਸਦਾ ਕਰੋਨਾ ਟੈੱਸਟ 13 ਜੁੂਨ ਨੂੰ ਸਰਕਾਰੀ ਹਸਪਤਾਲ ਕੱਸੋਆਣਾ ਵਿਖੇ ਲਿਆ ਗਿਆ ਸੀ ਜਿਸ ਦੀ ਕਰੋਨਾ ਰਿਪੋਰਟ ਪਾਜੇਟਿਵ ਆਈ ਹੈ । ਕਰੋਨਾ ਰਿਪੋਰਟ ਦੀ ਸੂਚਨਾ ਮਿਲਦੇ ਸਾਰ ਹੀ ਸਿਹਤ ਵਿਭਾਗ ਦੀ ਟੀਮ ਡਾਕਟਰ ਬਲਰਾਜ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਕਸੋਆਣਾ, ਕਰਨਬੀਰ ਸਿੰਘ ਜ਼ੋਨਲ ਅਫ਼ਸਰ ਕੋਵਿਡ-19, ਵਿਕਰਮਜੀਤ ਸਿੰਘ ਬਲਾਕ ਐਜੂਕੇਟਡ, ਮਨਜਿੰਦਰ ਸਿੰਘ ਐੱਸ ਆਈ  ਵੱਲੋਂ ਕਰੋਨਾ ਮਰੀਜ਼ ਜਤਿੰਦਰ ਕੁਮਾਰ ਦੇ ਘਰ ਪਹੁੰਚ ਕੇ ਇਲਾਜ ਵਾਸਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਆਈਸੋਲੇਸ਼ਨ ਵਿੱਚ ਭੇਜਿਆ ਗਿਆ ਹੇੈ।ਉੱਥੇ ਹੀ ਘਰ ਵਿੱਚ ਰਹਿ ਰਹੇ ਉਸ ਦੇ ਪਰਿਵਾਰਕ ਮੈਂਬਰਾਂ ਵੀ ਇਕਾਂਤਵਾਸ ਕੀਤਾ ਗਿਆ ।
ਕਸਬਾ ਮੱਲਾਂਵਾਲਾ ‘ਚ ਇੱਕ 33 ਸਾਲਾ ਨੌਜਵਾਨ ਕੋਰੋਨਾ ਪੋਜ਼ਿਟਵ ਆਉਣ ਤੋਂ ਬਾਅਦ ਕਸਬਾ ਮੱਖੁੂ ਦੇ ਇੱਕ ਹੋਰ ਨੌਜਵਾਨ ਦੀ ਰਿਪੋਰਟ ਪੋਜ਼ਿਟਵ ਪਾਈ ਗਈ ਹੈ। ਜੋ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਹੈ। ਅਤੇ ਕਸਬਾ ਮਖੂ ਨਾਲ ਸਬੰਧਿਤ ਨੌਜਵਾਨ ਪਿੰਡ ਸੂਦਾਂ ਦਾ ਵਸਨੀਕ ਅਤੇ ਪੰਜਾਬ ਪੁਲਿਸ ਦੇ ਜੁਆਨ ਦੀ ਰਿਪੋਰਟ ਕੋਰੋਨਾ ਪੋਜ਼ਿਟਵ ਨਿਕਲੀ ਹੈ। ਜਿਸ ਨਾਲ ਫਿਰੋਜ਼ਪੁਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ।
ਇਸ ਤੋਂ ਪਹਿਲਾਂ ਫ਼ਿਰੋਜ਼ਪੁਰ ‘ਚ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ ਹਨ, ਜਿੰਨ੍ਹਾਂ  ‘ਚੋਂ ਇਕ ਮਰੀਜ਼ ਲੁਧਿਆਣਾ ਦੇ ਹਸਪਤਾਲ ‘ਚ ਦਾਖਲ ਹੈ, ਇਕ ਮਰੀਜ਼ ਰੇਲਵੇ ਵਿਭਾਗ ਦਾ ਅਧਿਕਾਰੀ ਹੈ ਵੀ ਜ਼ਿਆਦਾ ਸਿਹਤ ਖ਼ਰਾਬ ਹੋਣ ਕਾਰਨ ਲੁਧਿਆਣਾ ਵਿਚ ਹੀ ਦਾਖਲ ਹੈ। ਜਦਕਿ ਤੀਜੀ ਕੋਰੋਨਾ ਪਾਜ਼ੇਟਿਵ ਗਰਭਵਤੀ 28 ਸਾਲਾ ਔਰਤ ਮਰੀਜ਼ ਹੈ। ਜੋ ਸਿਵਲ ਹਸਪਤਾਲ ਫਿਰੋਜ਼ਪੁਰ ਚ ਦਾਖਲ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਇਸ ਨੌਜਵਾਨ ਦੇ ਸੰਪਰਕ ‘ਚ ਰਹਿਣ ਵਾਲੇ ਸਾਰੇ ਲੋਕਾਂ ਦਾ ਪਤਾ ਲਗਾਉਣ ਲਈ ਜੰਗੀ ਪੱਧਰ ਤੇ ਪੜਤਾਲ ਕੀਤੀ ਜਾ ਰਹੀ ਹੈ।
Real Estate