ਜਲ ਸਪਲਾਈ ਕਾਮਿਆਂ ਵੱਲੋਂ  ਨਿਗਰਾਨ ਇੰਜੀਨੀਅਰ ਦਫਤਰ ਅੱਗੇ 25 ਜੁੂਨ ਨੂੰ ਧਰਨਾ 

269
ਕੰਟਰੈਕਟ ਵਰਕਰਾਂ ਨੂੰ ਮਹਿਕਮੇ ‘ਚ ਲੈਣ ਲਈ, ਵਿਭਾਗ ਵੱਲੋਂ ਪਹਿਲਾਂ ਬਣਾਈ ਪ੍ਰਪੋਜਲ ਨੂੰ ਤੁਰੰਤ ਲਾਗੂ ਕੀਤਾ ਜਾਵੇ : ਰੁਪਿੰਦਰ ਸਿੰਘ
ਫਿਰੋਜ਼ਪੁਰ, 16 ਜੁੂਨ (ਬਲਬੀਰ ਸਿੰਘ ਜੋਸਨ) : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਜਿਲ੍ਹਾ ਫਿਰੋਜਪੁਰ ਦੀ ਮੀਟਿੰਗ ਜਿਲਾ ਪ੍ਰਧਾਨ ਬਲਕਾਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।  ਇਸ ਮੌਕੇ ਸੂਬਾ ਆਗੂ ਰੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਪਿਆਰੇ ਆਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਅਤੇ ਜਲ ਸਪਲਾਈ ਵਿਭਾਗ ਵਲੋਂ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ/ਨਿੱਜੀਕਰਨ ਨੀਤੀ ਲਾਗੂ ਹੋਣ ਨਾਲ ਹਜਾਰਾਂ ਠੇਕਾ ਕਾਮੇ ਬੇਰੁਜ਼ਗਾਰ ਹੋ ਜਾਣਗੇ। ਇਸਦੇ ਨਾਲ ਹੀ ਘਰ ਘਰ ਨੋਕਰੀਆਂ ਦੇਣ ਦੇ ਵਾਅਦੇ ਕਰਨ ਵਾਲੀ ਮੌਜੂਦਾ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਕੰਪਨੀ ਸਿਸਟਮ ਲਿਆ ਕੇ ਪਿਛਲੇ 10-12 ਸਾਲਾਂ ਤੋਂ ਸੇਵਾਵਾਂ ਦੇ ਰਹੇ ਵਰਕਰਾਂ ਦਾ ਰੁਜ਼ਗਾਰ ਖੋਹਣ ਦੀਆਂ ਮਾਰੂ ਨੀਤੀਆਂ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜਿਸਦਾ ਜੱਥੇਬੰਦੀ ਸਖਤ ਸ਼ਬਦਾਂ ਵਿਚ ਵਿਰੋਧ ਕਰਦੀ ਹੇੈ ।ਕਿਰਤ ਕਾਨੂੰਨ ਅਧੀਨ ਸਾਰੀਆਂ ਸਹੂਲਤਾਂ ਦੇਣ, 02 ਵੇਜਿਜ 2215 ਹੈਡ ਵਿਚੋਂ ਵਰਕਰਾਂ ਨੂੰ ਤਨਖਾਹਾਂ ਦੇਣ, ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ/ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।ਜਰਨਲ ਸਕੱਤਰ ਹਰਜਿੰਦਰ ਸਿੰਘ ਮੋਮੀ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਨਿਗਰਾਨ ਇੰਜੀਨੀਅਰ ਦਫਤਰ ਫਿਰੋਜਪੁਰ ਅੱਗੇ 25 ਜੁੂਨ ਨੂੰ ਸਰਕਲ ਪੱਧਰੀ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਸੰਤੀ ਰੰਗ ਵਿਚ ਸੱਜ ਕੇ ਸ਼ਾਮਿਲ ਹੋਣਗੇ। ਜੇਕਰ ਫਿਰ ਵੀ 30 ਜੂਨ ਤੱਕ ਵਿਭਾਗ ਦੀ ਪਹਿਲਾਂ ਵਾਲੀ ਬਣੀ ਪ੍ਰਪੋਜਲ ਨੂੰ ਲਾਗੂ ਨਾ ਕੀਤਾ ਗਿਆ ਅਤੇ ਜੇਕਰ ਕੰਪਨੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੇ ਵਿਰੋਧ ਵਿਚ ਜੱਥੇਬੰਦੀ ਗੁਪਤ ਅਤੇ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋ ਜਾਵੇਗੀ .ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ .ਹਰਦੀਪ ਸਿੰਘ .ਬਲਜੀਤ ਸਿੰਘ ਸਰਕਲ ਪ੍ਰਧਾਨ .ਬਲਜਿੰਦਰ ਸਿੰਘ .ਸੁਖਦੇਵ ਸਿੰਘ .ਨਿਸ਼ਾਨ ਸਿੰਘ .ਮਲਕੀਤ ਚੰਦ .ਸਲਵਿੰਦਰ ਸਿੰਘ .ਸੁਖਚੈਨ ਸਿੰਘ .ਪਰਵਿੰਦਰ ਸਿੰਘ ਰਾਜਾ ਅਾਦਿ ਹਾਜ਼ਰ ਸਨ।
Real Estate