ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਅੱਜ 111 ਨਵੇਂ ਕੇਸ ਆਏ, 7 ਮੌਤਾਂ

ਚੰਡੀਗੜ, 16 ਜੂਨ (ਜਗਸੀਰ ਸਿੰਘ ਸੰਧੂ) : ਸਰਕਾਰੀ ਤੌਰ ‘ਤੇ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਅੱਜ ਪੰਜਾਬ ਵਿੱਚ 104 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਦਕਿ ਗੈਰਸਰਕਾਰੀ ਤੌਰ ‘ਤੇ ਪ੍ਰਾਪਤ ਹੋਈਆਂ ਖਬਰਾਂ ਮੁਤਾਬਿਕ ਅੱਜ 111 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਕੋਰਨਾ ਪਾਜੇਟਿਵ ਆਈ ਹੈ। ਸਰਕਾਰੀ ਤੌਰ ‘ਤੇ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 3371 ਹੋ ਗਈ ਹੈ ਅਤੇ ਅੱਜ 1 ਹੋਰ ਮੌਤ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 72 ਹੋ ਗਈ ਹੈ, ਜਦਕਿ ਗੈਰਸਰਕਾਰੀ ਤੌਰ ‘ਤੇ ਪ੍ਰਾਪਤ ਹੋਈਆਂ ਖਬਰਾਂ ਮੁਤਾਬਿਕ ਅੱਜ ਹੋਈਆਂ 7 ਮੌਤਾਂ ਨਾਲ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 83 ਤੱਕ ਜਾ ਪੁਹੰਚੀ ਹੈ।  ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਸਭ ਤੋਂ ਵੱਧ ਜਲੰਧਰ ਜ਼ਿਲੇ ਵਿੱਚ 31, ਲੁਧਿਆਣਾ ਜ਼ਿਲੇ ਵਿੱਚ 22 ਨਵੇਂ ਕੇਸ ਆਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਸਾਹਿਬ ਅਤੇ ਪਟਿਆਲਾ ਜਿਲਿਆਂ ਵਿੱਚ 9-9 ਨਵੇਂ ਕੇਸ, ਪਠਾਨਕੋਟ ਵਿੱਚ 6 ਨਵੇਂ ਕੇਸ, ਕਪੂਰਥਲਾ, ਸੰਗਰੂਰ ਅਤੇ ਐਸ.ਏ.ਐਸ ਨਗਰ ਮੋਹਾਲੀ ਜ਼ਿਲਿਆਂ ਵਿੱਚ 4-4 ਨਵੇਂ ਕੇਸ, ਹੁਸਿਆਰਪੁਰ ਤੇ ਫਾਜਿਲਕਾ ਜ਼ਿਲਿਆਂ ਵਿੱਚ 3-3 ਨਵੇਂ ਕੇਸ, ਗੁਰਦਾਸਪੁਰ ਤੇ ਰੋਪੜ ਜਿਲਿਆਂ ਵਿੱਚ 2-2 ਨਵੇਂ ਕੇਸ, ਫਰੀਦਕੋਟ, ਫਿਰੋਜਪੁਰ, ਤਰਨਤਾਰਨ, ਫਤਿਹਗੜ ਸਾਹਿਬ ਅਤੇ ਐਸ.ਬੀ.ਐਸ. ਨਗਰ ਨਵਾਂ ਸਹਿਰ ਜਿਲਿਆਂ ਵਿੱਚ 1-1 ਨਵਾਂ ਕੇਸ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ।
ਪੰਜਾਬ ਵਿੱਚ ਹੁਣ ਤੱਕ 198211 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 3371 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 838 ਐਕਟਿਵ ਕੇਸ ਹਨ, ਜਿਹਨਾਂ ‘ਚੋਂ 10 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ ਇੱਕ ਜਿਆਦਾ ਗੰਭੀਰ ਮਰੀਜ਼ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹੁਣ ਤੱਕ ਆਏ ਮਰੀਜਾਂ ਵਿੱਚੋਂ 2461ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਕੋਰੋਨਾ ਵਾਇਰਸ ਨਾਲ ਅੱਜ ਲੁਧਿਆਣਾ ਜ਼ਿਲੇ ਵਿੱਚ 1 ਹੋਰ ਮੌਤ ਹੋ ਜਾਣ ਨਾਲ ਪੰਜਾਬ ਵਿੱਚ ਹੁਣ ਤੱਕ ਕੁੱਲ 72 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।                                                                            ਗੈਰਸਰਕਾਰੀ ਤੌਰ ‘ਤੇ ਪ੍ਰਾਪਤ ਹੋਈਆਂ ਖਬਰਾਂ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ ਪੰਜਾਬ ‘ਚ ਕੋਰੋਨਾ ਦੇ 7 ਮਰੀਜਾਂ ਦੀ ਮੌਤ ਹੋ ਚੁੱਕੀ ਹੈ, ਜਿਹਨਾਂ ਵਿੱਚ ਲੁਧਿਆਣਾ ਦੇ ਇੱਕ ਰੇਲਵੇ ਕਰਮਚਾਰੀ ਸਮੇਤ ਅੰਮ੍ਰਿਤਸਰ ਸਾਹਿਬ ਜਿਲੇ ਵਿੱਚ 3 ਅਤੇ ਜਲੰਧਰ, ਤਰਨਤਾਰਨ ਤੇ ਸੰਗਰੂਰ ਵਿੱਚ 1-1 ਮਰੀਜ ਦੀ ਕੋਰਨਾ ਕਰਕੇ ਜਾਨ ਗਈ ਹੈ। ਕੋਰੋਨਾ ਦੇ ਅੱਜ ਨਵੇਂ ਆਏ 111 ਮਾਮਲਿਆਂ ਵਿੱਚ ਜਲੰਧਰ ਜਿਲੇ ਵਿੱਚ 32, ਅੰਮ੍ਰਿਤਸਰ ਸਾਹਿਬ ਜਿਲੇ ਵਿੱਚ 14, ਪਟਿਆਲਾ ਜਿਲੇ ਵਿੱਚ 9, ਪਠਾਨਕੋਟ ਜਿਲੇ ਵਿੱਚ 6, ਮੋਹਾਲੀ ਜਿਲੇ ਵਿੱਚ 4, ਸੰਗਰੂਰ ਜਿ਼ਲੇ ਵਿੱਚ 4, ਕਪੂਰਥਲਾ ਜਿਲੇ ਵਿੱਚ 4, ਹਸਿਆਰਪੁਰ ਜਿਲੇ ਵਿੱਚ 3, ਫਾਜਿਲਕਾ ਫਿਰੋਜਪੁਰ, ਰੋਪੜ ਤੇ ਗੁਰਦਾਸਪੁਰ ਜਿ਼ਲਿਆਂ ਵਿੱਚ 2-2, ਤਰਨਤਾਰਨ, ਨਵਾਂਸਹਿਰ, ਫਤਿਹਗੜ ਸਾਹਿਬ ਅਤੇ ਫਰੀਦਕੋਟ ਜਿਲਿਆਂ ਵਿੱਚ 1-1 ਮਰੀਜ ਦੀ ਜਾਂਚ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ।

Real Estate