ਚੰਡੀਗੜ, 16 ਜੂਨ (ਜਗਸੀਰ ਸਿੰਘ ਸੰਧੂ) : ਸਮਾਚਾਰ ਏਜੰਸੀ ਏਐੱਨਆਈ ਜਰੀਏ ਪ੍ਰਾਪ਼ਤ ਹੋਈਆਂ ਤਾਜ਼ਾ ਖਬਰਾਂ ਮੁਤਾਬਿਕ ਚੀਨ ਤੇ ਭਾਰਤ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਭਾਰਤੀ ਫ਼ੌਜੀਆਂ ਨੇ 43 ਚੀਨੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਇਸ ਝੜਪ ‘ਚ ਭਾਰਤ ਦੇ ਵੀ 20 ਫ਼ੌਜੀ ਸ਼ਹੀਦ ਹੋ ਗਏ ਹਨ। ਹਾਲਾਂਕਿ ਹਾਲੇ ਤਕ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਭਾਰਤ ਤੇ ਚੀਨੀ ਫ਼ੌਜੀਆਂ ਵਿਚਕਾਰ LAC ‘ਤੇ ਹਿੰਸਕ ਝੜਪ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 15 ਜੂਨ ਨੂੰ ਚੀਨ ‘ਤੇ ਸਥਿਤੀ ਬਦਲ ਦੇ ਯਤਨ ਦੇ ਨਤੀਜੇ ਵਜੋਂ ਅਜਿਹਾ ਹੋਇਆ ਹੈ। ਇਸ ‘ਚ ਦੋਵਾਂ ਧਿਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਬਚਿਆ ਜਾ ਸਕਦਾ ਹੈ। ਭਾਰਤ ਤੇ ਚੀਨ ਪੂਰਬੀ ਲੱਦਾਖ ‘ਚ ਸਰਹੱਦੀ ਖੇਤਰ ‘ਚ ਫੌਜੀ ਚੈਨਲਾਂ ਦੇ ਜ਼ਰੀਏ ਪਿੱਛੇ ਹਟਣ ਦੀ ਪ੍ਰਕਿਰਿਆ ‘ਤੇ ਚਰਚਾ ਕਰ ਰਹੇ ਹਨ।
Real Estate