ਪੱਤਰਕਾਰਾਂ ਨੂੰ ਧਮਕੀ ਦੇਣ ਵਾਲਾ ਸਿੱਧੂ ਮੂਸੇਵਾਲਾ ਦਾ ਫੈਨ ਬਠਿੰਡਾ ਪੁਲਸ ਨੇ ਦਬੋਚਿਆ

192

ਸਿੱਧੂ ਮੂਸੇਵਾਲਾ ਵਿਰੁੱਧ ਪੱਤਰਕਾਰਾਂ ਵੱਲੋਂ ਪੰਜਾਬ ‘ਚ ਕਈ ਥਾਂਈ ਪੱਤਰਕਾਰਾਂ ਵੱਲੋਂ ਰੋਸ ਪ੍ਰਦਰਸ਼ਨ                                      ਚੰਡੀਗੜ, 15 ਜੂਨ (ਜਗਸੀਰ ਸਿੰਘ ਸੰਧੂ) : ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਆਪਣੇ ਪੇਜ਼ ‘ਤੇ ਲਾਇਵ ਹੋ ਕੇ ਮੀਡੀਆ ਨੂੰ ਧਮਕੀਆਂ ਦੇਣ ਅਤੇ ਅਪਮਾਨਜਨਕ ਸਬਦਾਂਵਲੀ ਬੋਲਣ ਕਰਕੇ ਸਮੁੱਚੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਸਮੁੱਚੇ ਪੰਜਾਬ ਵਿੱਚ ਥਾਂ-ਥਾਂ ਪੱਤਰਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਤੇ ਸਿੱਧੂ ਮੂਸੇਵਾਲਾ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਂ -ਥਾਂ ਰੋਸ ਪ੍ਰਦਰਸਨ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਸਿੱਧੂ ਮੂਸੇਵਾਲਾ ਵੱਲੋਂ ਉਕਸਾਉਣ ‘ਤੇ ਉਸਦੇ ਕੁਝ ਫੈਨ ਵੀ ਮੀਡੀਆ ਪ੍ਰਤੀ ਮਾੜੀ ਸਬਦਾਂਵਲੀ ਵਰਤ ਰਹੇ ਹਨ, ਇਥੋਂ ਤੱਕ ਕਿ ਬਠਿੰਡਾ ਦੇ ਇੱਕ ਪੱਤਰਕਾਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਜਿਸ ਨੂੰ ਲੈ ਕੇ ਬਠਿੰਡਾ ਦੇ ਪੱਤਰਕਾਰਾਂ ਵੱਲੋਂ ਜਬਰਦਸਤ ਵਿਰੋਧ ਪ੍ਰਦਰਸਨ ਕਰਕੇ ਐਸ.ਐਸ.ਪੀ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ‘ਤੇ ਐਸਐਸਪੀ ਬਠਿੰਡਾ ਡਾ ਨਾਨਕ ਸਿੰਘ ਨੂੰ ਮੰਗ ਪੱਤਰ ਦੇਣ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਧਮਕੀ ਦੇਣ ਵਾਲੇ ਨੂੰ ਦਬੋਚ ਲਿਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਮੁਲਜਮ ਬਲਜਿੰਦਰ ਸਿੰਘ ਵਾਸੀ ਗੋਨਿਆਣਾ ਨੂੰ ਇਸ ਮਾਮਲੇ ’ਚ ਨਾਮਜਦ ਕਰ ਲਿਆ ਹੈ। ਬਲਜਿੰਦਰ ਸਿੰਘ ਸ਼ਹਿਰ ਦੇ ਇੱਕ ਨਾਮੀ ਗਿਰਾਮੀ ਹੋਟਲ ਦਾ ਮੈਨੇਜਰ ਦੱਸਿਆ ਜਾ ਰਿਹਾ ਹੈ। ਇਹ ਤਾਜਾ ਮਾਮਲਾਂ ਸਿੱਧੂ ਮੂਸੇਵਾਲਾ ਦੇ ਇਸ ਹਮਾਇਤੀ ਵੱਲੋਂ ਪੱਤਰਕਾਰ ਅਮਿਤ ਸ਼ਰਮਾ ਨੂੰ ਧਮਕੀ ਦਿੱਤੀ ਨਾਲ ਜੁੜਿਆ ਹੈ ਜਿਸ ਨੂੰ ਲੈਕੇ ਪੱਤਰਕਾਰ ਅੱਜ ਐਸਐਸਪੀ ਨੂੰ ਮਿਲੇ ਸਨ। ਐਸਐਸਪੀ ਨਾਨਕ ਸਿੰਘ ਵੱਲੋਂ ਦੋਵਾਂ ਮਾਮਲਿਆਂ ’ਚ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਮਿਤ ਸ਼ਰਮਾ ਨੂੰ ਫੋਨ ਕਰਕੇ ਧਮਕੀਆਂ ਦੇਣ ਵਾਲੇ ਸਮਰਥਕ ਤੇ ਤੁਰੰਤ ਪਰਚਾ ਦਰਜ ਕਰਕੇ ਕਾਬੂ ਕਰਨ ਦੇ ਆਦੇਸ਼ ਦਿੱਤੇ ਸਨ।  ਪਤਾ ਲੱਗਿਆ ਹੈ ਕਿ ਸੀਆਈਏ ਸਟਾਫ 2 ਨੇ ਬਲਜਿੰਦਰ ਸਿੰਘ ਨੂੰ ਗੋਨਿਆਣਾ ਤੋਂ ਕਾਬੂ ਕਰਕੇ ਥਾਣਾ ਸਿਵਲ ਲਾਈਨ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਹੁਣ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ’ਚ ਜੁਟ ਗਈ ਹੈ।                        ਉਧਰ ਦੂਸਰੇ ਪਾਸੇ  ਪਟਿਆਲਾ ਮੀਡੀਆ ਕਲੱਬ ਵਲੋਂ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਮੂਸੇਵਾਲਾ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਪੱਤਰਕਾਰਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹੁਣ ਮੀਡਿਆ ਕਰਮੀਆਂ ਨੂੰ ਧਮਕੀਆਂ ਦੇ ਰਿਹਾ ਹੈ ,ਜੋ ਨਿੰਦਣਯੋਗ ਹੈ। ਵਰਨਣਯੋਗ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਮੀਡੀਆ ਦੇ ਖਿਲਾਫ਼ ਭੜਕਾਊ ਜਾਣਕਾਰੀ ਅਤੇ ਮੰਦੀ ਸ਼ਬਦਾਵਲੀ ਵਰਤੀ ਗਈ ਸੀ। ਜਿਸ ਦਾਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਗੰਭੀਰ ਨੋਟਿਸ ਲੈ ਰਿਹਾ ਅਤੇ ਇਸ ਸਬੰਧੀ ਥਾਂ-ਥਾਂ ਸਿਕਾਇਤਾਂ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤਰਾਂ ਹੀ ਚੰਡੀਗੜ, ਅੰਮ੍ਰਿਤਸਰ ਦੇ ਪੱਤਰਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੀ ਖਬਰਾਂ ਹਨ ਅਤੇ ਬਹੁਤ ਸਾਰੇ ਪ੍ਰੈਸ ਕਲੱਬਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Real Estate