ਚੀਨ ‘ਚ ਕੋਰੋਨਾ ਨੇ ਦੁਬਾਰਾ ਸਿਰ ਚੁੱਕਿਆ, 49 ਨਵੇਂ ਮਾਮਲੇ ਸਾਹਮਣੇ ਆਉਣ ‘ਤੇ 10 ਥਾਵਾਂ ਸੀਲ ਕੀਤੀਆਂ

182

ਚੰਡੀਗੜ, 15 ਜੂਨ (ਪੰਜਾਬੀ ਨਿਊਜ਼ ਆਨਲਾਇਨ) : ਚੀਨ ਦੁਬਾਰਾ ਕੋਰੋਨਾ ਦੀ ਮਾਰ ਹੇਠ ਆਉਂਦਾ ਨਜਰ ਆ ਰਿਹਾ ਹੈ। ਤਾਜ਼ਾ ਪ੍ਰਾਪਤ ਹੋਈ ਤਾਜ਼ਾ ਖਬਰਾਂ ਮੁਤਾਬਿਕ ਚੀਨ ਵਿੱਚ ਕੋਰੋਨਾ ਦੇ 49 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਚੀਨ ਨੇ ਸਾਵਧਾਨੀ ਦੇ ਤੌਰ ‘ਤੇ ਬੀਜਿੰਗ ਦੇ 10 ਹੋ ਇਲਾਕਿਆਂ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਹੈ। ਚੀਨ ਦੇ ਕੌਮੀ ਸਿਹਤ ਕਮਿਸ਼ਨ ਅਨੁਸਾਰ ਇਹਨਾਂ ਵਿੱਚੋਂ 10 ਮਾਮਲੇ ਵਿਦੇਸ਼ਾਂ ਤੋਂ ਪਰਤੇ ਲੋਕਾਂ ਨਾਲ ਜੁੜੇ ਹੋਏ ਹਨ, ਜਦਕਿ ਕੁਝ ਮਾਮਲੇ ਹੂਬੇਈ ਸੂਬੇ ਵਿਚ ਪਾਏ ਗਏ ਹਨ। ਵਰਨਣਯੋਗ ਹੈ ਕਿ ਚੀਨ ਨੂੰ ਕੋਰੋਨਾ ਵਾਇਰਸ ਦਾ ਪੈਦਾਇਸੀ ਇਲਾਕਾ ਮੰਨਿਆ ਜਾਂਦਾ ਹੈ ਅਤੇ ਇੱਥੋਂ ਹੀ ਕੋਰੋਨਾ ਪੂਰੀ ਦੁਨੀਆਂ ਵਿੱਚ ਫੈਲਿਆ ਹੈ, ਪਰ ਚੀਨ ਨੇ ਵੱਡੀ ਗਿਣਤੀ ਵਿੱਚ ਮੌਤਾਂ ਹੋਣ ਤੋਂ ਬਾਅਦ ਕੋਰੋਨਾ ਦੀ ਮਹਾਂਮਾਰੀ ‘ਤੇ ਕਾਬੂ ਪਾ ਲਿਆ ਸੀ ਅਤੇ ਚੀਨ ਵਿੱਚ ਆਮ ਵਰਗੀ ਜਿੰਦਗੀ ਸੁਰੂ ਹੋ ਗਈ ਸੀ। ਹੁਣ ਤਾਜ਼ਾ ਮਾਮਲੇ ਆਉਣ ਨਾਲ ਸੰਭਾਵਨਾ ਬਣ ਗਈ ਹੈ ਕਿ ਚੀਨ ਵਿੱਚ ਮੁੜ ਹਾਲਾਤ ਖਰਾਬ ਹੋ ਸਕਦੇ ਹਨ।

Real Estate