ਪ੍ਰਵਾਸ ਦਾ ਦੁੱਖ – ਪੈਦਲ ਘਰ ਨੂੰ ਚੱਲੀ ਸੀ – ਸੜਕ ‘ਤੇ ਬੱਚੇ ਨੂੰ ਜਨਮ ਦਿੱਤਾ ਅਤੇ ਉੱਥੇ ਹੀ ਛੱਡ ਕੇ ਤੁਰ ਪਈ , ਛੇਤੀ –ਛ-ਛੇਤੀ ਬੱਚਾ ਨਾਲ ਨਹੀਂ ਲਿਜਾ ਸਕਦੀ ਸੀ

188

ਸ਼ਸ਼ੀ ਭੂਸ਼ਣ ( ਭਾਸਕਰ ਤੋਂ ਧੰਨਵਾਦ ਸਾਹਿਤ )
ਮੈਂ, ਨਾਂਮ-ਪਤਾ ਦੱਸਦੇ –ਦੱਸਦੇ ਥੱਕ ਗਈ ਹਾਂ, । ਤੁਸੀ ਵੀ ਆਏ ਓ, ਕੀ ਕਰੋਗੇ ਜਾਣ ਕੇ ? ਰਾਊਰਕੇਲ (ਉੜੀਸਾ) ਸਰਕਾਰੀ ਹਸਪਤਾਲ ਦੇ ‘ਸਖੀ’ ਵਾਰਡ ਵਿੱਚ ਰਹਿ ਰਹੀ ਸੀਮਾ ਅਚਾਨਕ ਨਾਰਾਜ ਹੋ ਜਾਂਦੀ ਹੈ। ਹੱਥ ਹਵਾ ‘ਚ ਤਾਣਦੇ ਹੋਏ ਉਹ ਬੁੜ-ਬੁੜ ਕਰਨ ਲੱਗੀ- ‘ ਮੇਰੇ ਨਾਲ ਜੋ ਹੋਇਆ ਸਭ ਭਗਵਾਨ ਦੇਖ ਰਿਹਾ ਹੈ । ਉਹ ਜਵਾਬ ਦੇਵੇਗਾ , ਉਸ ਤੋਂ ਪੁੱਛੋ ।’ ਕਿਉਂ ਕੀਤਾ ਇਹ ਸਭ ਮੇਰੇ ਨਾਲ ?’ ਅੱਖਾਂ ਵਿੱਚੋਂ ਹੰਝੂ ਛਲਕਦੇ ਹਨ ਅਤੇ ਉਹ ਆਪਣੇ ਬੱਚੇ ਦੇ ਕੋਲ ਚਲੀ ਜਾਂਦੀ ਹੈ।
ਹਸਪਤਾਲ ਵਿੱਚ ਸਖੀ ਵਾਰਡ ਵਿੱਚ ਸੀਮਾ ਬੀਤੇ 22 ਦਿਨਾਂ ਤੋਂ ਨਿਗਰਾਨੀ ਵਿੱਚ ਹੈ। ਉਹ ਗੁਆਚ ਗਈ ਸੀ । ਟਰੇਨ ਬੰਦ ਹੋਣ ਤੋਂ ਪਹਿਲਾਂ ਉਹ ਮਨਮਾੜ ਤੋਂ ਰਾਊਰਕੇਲਾ ਚਲੀ ਗਈ ਸੀ । ਉੱਥੇ ਭੜਕਦੀ ਰਹੀ । ਲੋਕਾਂ ਤੋਂ ਮਿਲੇ ਖਾਣੇ ਦੇ ਸਹਾਰੇ ਜਿਊਂਦੀ ਰਹੀ । ਲੌਕਡਾਊਨ 3 ਵਿੱਚ ਬੀਜੂ ਐਕਸਪ੍ਰੈਸ –ਵੇ ‘ਤੇ ਰਾਊਰਕੇਲਾ ਤੋਂ ਸੁੰਦਰਗੜ੍ਹ ਵੱਲ ਪ੍ਰਵਾਸੀ ਮਜਦੂਰ ਪੈਦਲ ਘਰ ਵਾਪਸੀ ਲਈ ਨਿਕਲੇ ਤਾਂ ਉਹ ਵੀ ਉਹਨਾ ਨਾਲ ਤੁਰ ਪਈ। ਵਾਹੋਦਾਹੀ ਤੁਰ ਰਹੀ ਸੀ । ਉਹ 9 ਮਹੀਨਿਆਂ ਦੀ ਗਰਭਵਤੀ ਸੀ । ਰਸਤੇ ਵਿੱਚ ਵੇਦ ਵਿਆਸ ਦੇ ਕੋਲ ਸਨ ਨੁਆਗਾਂਵ ਕੋਲ ਉਸਨੂੰ ਪ੍ਰਸੂਤਾ ਪੀੜ ਸੁਰੂ ਹੋ ਗਈ । ਨੇੜੇ ਹੀ ਮਿਸ਼ਨ ਹਸਪਤਾਲ ਵਿੱਚ ਉਸਨੇ ਸੰਪਰਕ ਕੀਤਾ। ਕਰੋਨਾ ਕਾਰਨ ਹਸਪਤਾਲ ਨੇ ਡਿਲੀਵਰੀ ਤੋਂ ਇਨਕਾਰ ਕਰ ਦਿੱਤਾ । ਦਰਦ ਕਾਰਨ ਸੀਮਾ ਅੱਗੇ ਨਹੀਂ ਜਾ ਸਕਦੀ ਸੀ । ਉਸਨੂੰ ਸਮਝ ਨਹੀਂ ਆਇਆ ਕਿ ਕੀ ਕਰੇ । ਜਿੰਨ੍ਹਾਂ ਨਾਲ ਤੁਰੀ ਸੀ ਉਹ , ਰੁੱਕਣ ਨੂੰ ਤਿਆਰ ਨਹੀਂ ਸਨ । ਉਹ ਤੁਰੇ ਜਾ ਰਹੇ ਸਨ । ਉਸਨੇ ਸੜਕ ‘ਤੇ ਹੀ ਬੱਚੇ ਨੂੰ ਜਨਮ ਦਿੱਤਾ। ਸੜਕ ਦੇ ਦੂਜੇ ਪਾਰ ਇੱਕ ਘਰ ਸੀ । ਉਹ ਉੱਥੇ ਗਈ ।ਉਸਨੇ ਘਰ ਦੀ ਮਾਲਕਣ ਨੂੰ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਸੜਕ ‘ਤੇ ਹੀ ਛੱਡ ਕੇ ਜਾ ਰਹੀ ਹੈ । ਜੇ ਮੈਂ ਜਾਵਾਂਗੀ ਤਾਂ ਮੇਰੇ ਨਾਲ ਦੇ ਬਹੁਤ ਅੱਗੇ ਨਿਕਲ ਜਾਣਗੇ।
ਔਰਤ ਨੇ ਪੁੱਛਿਆ ਵੀ ਕਿ ਬੱਚੇ ਨੂੰ ਸੜਕ ‘ਤੇ ਕਿਉੁਂ ਛੱਡ ਰਹੀ ਹੋ ? ਤਾਂ ਸੀਮਾ ਨੇ ਜਵਾਬ ਦਿੱਤਾ ‘ ਲੋਕ ਸਾਨੂੰ ਹੱਥ ਵੀ ਨਹੀਂ ਲਾਉਣਾ ਚਾਹੁੰਦੇ । ਬੱਚੇ ਨੂੰ ਲੈ ਕੇ ਘਰ ਤੱਕ ਦੀ ਲੰਬੀ ਦੂਰੀ ਤਹਿ ਕਰਨਾ ਮੇਰੇ ਲਈ ਅਸੰਭਵ ਹੈ। ਇਹ ਕਹਿ ਕੇ ਸੀਮਾ ਚਲੀ ਗਈ ।
ਉਸ ਔਰਤ ਨੇ ਵੀ ਡਰ ਦੇ ਕਾਰਨ ਬੱਚੇ ਨੂੰ ਛੂਹਿਆ ਨਹੀਂ । ਡਰ ਕਰੋਨਾ ਦਾ ਸੀ । ਸਰਕਾਰ ਨੇ ਦੂਰੀ ਬਣਾਈ ਰੱਖਣ ਦੇ ਮੁਨਿਆਦੀ ਕਰਵਾਈ ਸੀ । ਉੜੀਸਾ ਵਿੱਚ ਲੋਕ ਮੁਨਿਆਦੀ ਨੂੰ ਮੰਨਦੇ ਹਨ। ਪਰ ਇਹ ਔਰਤ ਮੱਦਦ ਲਈ ਤਿਆਰ ਹੋਈ । ਉਸਨੇ ਸਥਾਨਕ ਆਂਗਨਬਾੜੀ ਸੇਵਿਕਾ ਨੂੰ ਬੁਲਾਇਆ । ਸੀਡੀਪੀਓ ਨੂੰ ਸੂਚਨਾ ਦਿੱਤੀ ਅਤੇ ਉਸਤੋਂ ਮੱਦਦ ਮੰਗੀ ਗਈ ।
ਚਾਈਲਡ ਹੈਲਪ ਲਾਈਨ ਨਾਲ ਸੰਪਰਕ ਹੋਇਆ। 17 ਮਈ ਨੂੰ ਸੜਕ ‘ਤੇ ਜਨਮਿਆ ਬੱਚਾ ਪੂਰੇ 24 ਘੰਟੇ ਬਾਅਦ 18 ਮਈ ਨੂੰ ਪਾਲਨਾ ਘਰ ਵਿੱਚ ਆ ਗਿਆ । ਪ੍ਰਸਾਸ਼ਨ ਫਿਰ ਸੀਮਾ ਨੂੰ ਭਾਲਣ ਲੱਗਾ। ਤਕਰੀਬਨ 14 ਕਿਲੋਮੀਟਰ ਦੂਰ ਰਾਜਗਾਂਗਪੁਰ ਥਾਣੇ ਦੇ ਕਾਂਸਬਹਾਲ ਓਪੀ ਦੇ ਕੋਲ ਉਸਨੂੰ ਟਰੇਸ ਕਰਕੇ ਥਾਣੇ ਲਿਜਾਇਆ ਗਿਆ ।
ਮਾਂ –ਬੇਟੇ ਦਾ ਮਿਲਾਪ ਹੋਇਆ। ਜੱਚਾ-ਬੱਚਾ ਸਰਕਾਰੀ ਹਸਪਤਾਲ ਦੇ ਕਾਊਂਸਲਿੰਗ ਸੈਂਟਰ ‘ਸਖੀ’ ਵਿੱਚ ਹੈ। ਸੀਮਾ ਘਰ ਜਾਣਾ ਚਾਹੁੰਦੀ ਹੈ। ਉਹ ਕਹਿੰਦੀ ਹੈ ,’ ਇਹਨਾ ਲੋਕਾਂ ਨੇ ਮੈਨੂੰ ਇੱਥੇ ਬੰਦ ਕੀਤਾ ਹੈ। ਬਿਸਤਰ ‘ਤੇ ਮੈਨੂੰ ਨੀਂਦ ਨਹੀਂ ਆਉਂਦੀ । ਡਿੱਗਣ ਦਾ ਡਰ ਰਹਿੰਦਾ ਹੈ। ਜਿੰਦਗੀ ਭਰ ਮੈਂ ਜ਼ਮੀਨ ‘ਤੇ ਹੀ ਸੁੱਤੀ ਹਾਂ।ਆਦਤ ਬਣ ਗਈ ਹੈ।
ਪ੍ਰਸ਼ਾਸਨ ਨੇ ਉਸਦੇ ਪਤਾ ਟਿਕਾਣਾ ਭਾਲ ਲਿਆ ਹੈ, ਪਿਤਾ -ਸਿਦਾਸਿ਼ਵ ਸਿੰ਼ਦੇ, ਮਾਂ- ਚੰਦਰਭਾਗਾ ਸਿ਼ੰਦੇ , ਪਿੰਡ ਦੋਨਗਾਂਵ , ਜਿਲ੍ਹਾ ਬੁਲਢਾਨਾ। ਉਸਦਾ ਵਿਆਹ ਅਕੋਲਾ ਵਿੱਚ ਹੋਇਆ ਸੀ , ਉਹ ਆਪਣੇ ਪਤੀ ਦਾ ਨਾਂਮ ਬਾਪੂ ਦੱਸਦੀ ਹੈ।ਸੀਮਾ ਹੁਣ ਘਰ ਜਾਵੇਗੀ । ਟ੍ਰੇਨ ਟਿਕਟ ਦੇ ਲਈ ਬੱਚੇ ਦਾ ਨਾਂਮ ਜਰੂਰੀ ਸੀ , ਉਸਦੀ ਕਾਊਂਸਲਿੰਗ ਕਰ ਰਹੀ ਸਖੀ ਦੀ ਦੀਦੀ ਨੇ ਨਾਂਮ ‘ਸੋਨੂੰ’ ਰੱਖ ਦਿੱਤਾ ਹੈ।
ਸੀਮਾ ਬਾਰੇ ਪਹਿਲਾਂ ਦੱਸਿਆ ਕਿ ਉਹ ਝਾਰਖੰਡ ਵਿੱਚ ਕਿਤੇ ਕੰਮ ਕਰਦੀ ਸੀ । ਪਰ ਸੱਚਾਈ ਕੁਝ ਹੋਰ ਹੀ ਹੈ। ਸੀਮਾ ਦੱਸਦੀ ਹੈ ਿਕ ਉਹ ਖੇਤ ਮਜਦੂਰ ਹੈ। ਨੰਦਗਾਂਵ ਦੇ ਇਲਾਕੇ ‘ਚ ਕੰਮ ਕਰਦੀ ਸੀ । ਲੌਕਡਾਊਨ ਤੋਂ ਪਹਿਲਾਂ ਮਨਮਾੜ ਸਟੇਸ਼ਨ ਤੋਂ ਅਕੋਲਾ ਜਾਣ ਲਈ ਇੱਕ ਰੇਲ ‘ਚ ਬੈਠੀ ਸੀ ਅਤੇ ਉਹ ਗਲਤੀ ਨਾਲ ਰਾਊਰਕੇਲਾ ਚਲੀ ਗਈ । ਸਹੁਰੇ ਉਸਦੇ ਅਕੋਲਾ ਵਿੱਚ ਹਨ । ਬਾਕੀ ਪਰਿਵਾਰ ਉੱਥੇ ਹੈ ਜਿੱਥੇ ਪਹਿਲਾਂ ਹੀ ਦੋ ਬੱਚੇ ਹਨ ਅਤੇ ਹੁਣ ਉਹ ਸੋਨੂੰ ਨਾਲ ਘਰ ਜਾਵੇਗੀ ।

Real Estate