ਅਦਾਕਾਰ ਸੁਸ਼ਾਂਤ ਰਾਜਪੂਤ ਨੇ ਫਾਹਾ ਲੈ ਕੇ ਖੁਦਕਸ਼ੀ ਕੀਤੀ

785

ਪ੍ਰਸਿੱਧ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕਸ਼ੀ ਕਰ ਲਈ । ਉਹ 34 ਸਾਲ ਦੇ ਸਨ । ਸੁਸ਼ਾਂਤ ਫਿਲਮ ਨਗਰੀ ਦੇ ਕਾਫੀ ਲੋਕਪ੍ਰਿਆ ਅਦਾਕਾਰ ਸਨ ।
ਮੁੱਢਲੀਆਂ ਖ਼ਬਰਾਂ ਮੁਤਾਬਿਕ , ਸੁਸ਼ਾਂਤ ਦੇ ਕੁਝ ਦੋਸਤ ਵੀ ਉਸਦੇ ਘਰ ਵਿੱਚ ਸਨ , ਉਹਨਾਂ ਨੇ ਉਸਦੇ ਕਮਰੇ ਦਾ ਦਰਵਾਜਾ ਜਦੋਂ ਤੋੜਿਆ ਦਾ ਰਾਜਪੂਤ ਲਟਕ ਰਿਹਾ ਸੀ ।
ਪੁਲੀਸ ਮੁਤਾਬਿਕ ਉਹ ਪਿਛਲੇ 6 ਮਹੀਨਿਆਂ ਤੋਂ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ ।
ਟੀਵੀ ਸੀਰੀਅਲ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ ’ ਤੋਂ ਉਸਨੇ ਸੁਰੂਆਤ ਕੀਤੀ ਸੀ । ਏਕਤਾ ਕਪੂਰ ਦੇ ਲੜੀਵਾਰ ‘ਪਵਿੱਤਰ ਰਿਸ਼ਤਾ’ ਨਾਲ ਉਸਨੂੰ ਪ੍ਰਸਿੱਧੀ ਮਿਲੀ । ਇਸ ਮਗਰੋਂ ਉਸਨੇ ਕੁਝ ਫਿਲਮਾਂ ‘ਚ ਵੀ ਕੰਮ ਕੀਤਾ ।
ਸੁੱਧ ਦੇਸੀ ਰੋਮਾਂਸ ਫਿਲਮ ਵਿੱਚ ਉਹ ਵਾਣੀ ਕਪੂਰ ਅਤੇ ਪਰੀਨੀਤੀ ਚੋਪੜਾ ਨਾਲ ਨਜ਼ਰ ਆਏ । ਜਦਕਿ ਉਸਦੀ ਵੱਧ ਚਰਚਾ ਭਾਰਤੀ ਟੀਮ ਦੇ ਕਪਤਾਨ ਐਮ ਐਸ ਧੋਨੀ ਦੇ ਕਿਰਦਾਰ ਨਿਭਾਉਣ ਕਰਕੇ ਹੋਈ ਸੀ । ਸੁਸ਼ਾਂਤ ਦੇ ਕਰੀਅਰ ਦੀ ਉਹ ਪਹਿਲੀ ਫਿਲਮ ਸੀ ਜਿਸਨੇ 100 ਕਰੋੜ ਰੁਪਏ ਕਮਾਏ ਸਨ। ਸੋਨਚਿੜੀਆ ਅਤੇ ਛਿਛੋਰੇ ਵਰਗੀਆਂ ਫਿਲਮਾਂ ‘ਚ ਵੀ ਉਸਦੀ ਭੂਮਿਕਾ ਸੀ । ਕੇਦਾਰਨਾਥ ਉਸਦੀ ਆਖਰੀ ਫਿਲਮ ਸੀ।

Real Estate