ਹੁਣ ਪੁਲਸ ਵਾਲੀਆਂ ਬੀਬੀਆਂ ਤੇ ਅਧਿਆਪਕ ਨਹੀਂ ਵੇਚਣਗੇ ਸਰਾਬ

276

(ਪੰਜਾਬੀ ਨਿਊਜ ਆਨਲਾਇਨ) 13 ਜੂਨ : ਮੱਧ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਉਸ ਆਦੇਸ਼ ਨੂੰ ਵਾਪਸ ਲਿਆ ਜਿਸ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਤੋਂ ਬਾਅਦ ਅਧਿਆਪਕਾਂ ਨੂੰ ਸ਼ਰਾਬ ਦੀਆਂ ਦੁਕਾਨਾਂ ‘ਤੇ ਨਿਯੁਕਤ ਕੀਤਾ ਗਿਆ ਸੀ। ਨਵੇਂ ਆਦੇਸ਼ ਅਨੁਸਾਰ ਦੁਕਾਨਾਂ ਚਲਾਉਣ ਲਈ ਕਿਸੇ ਮਹਿਲਾ ਦੀ ਡਿਊਟੀ ਨਹੀਂ ਲਾਏਗੀ। ਇਸ ਦੇ ਲਈ ਆਬਕਾਰੀ ਵਿਭਾਗ, ਪੁਲਿਸ ਅਤੇ ਹੋਮ ਗਾਰਡ ਤਾਇਨਾਤ ਕਰੇਗੀ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਸਰਕਾਰ ਅਤੇ ਸ਼ਰਾਬ ਦੇ ਠੇਕੇਦਾਰਾਂ ਦਰਮਿਆਨ ਚੱਲ ਰਹੇ ਵਿਵਾਦ ਤੋਂ ਬਾਅਦ ਰਾਜ ਦੇ 70 ਪ੍ਰਤੀਸ਼ਤ ਠੇਕੇਦਾਰਾਂ ਨੇ ਆਪਣੇ ਠੇਕੇ ਸਰੰਡਰ ਕਰ ਦਿੱਤੇ ਹਨ। ਠੇਕੇਦਾਰ ਲੌਕਡਾਊਨ ਲੱਗਣ ਕਾਰਨ ਡਿਊਟੀ ਚਾਰਜ ਵਿੱਚ ਰਾਹਤ ਦੀ ਮੰਗ ਕਰ ਰਹੇ ਹਨ। ਠੇਕੇਦਾਰਾਂ ਵਲੋਂ ਠੇਕੇ ਸਰੰਡਰ ਕੀਤੇ ਜਾਣ ਤੋਂ ਬਾਅਦ ਸਰਕਾਰ ਦਾ ਆਬਕਾਰੀ ਵਿਭਾਗ ਕਈ ਜ਼ਿਲ੍ਹਿਆਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਚਲਾ ਰਿਹਾ ਹੈ। ਦੁਕਾਨਾਂ ‘ਤੇ ਸ਼ਰਾਬ ਦੀ ਵਿਕਰੀ ਲਈ ਮਹਿਲਾ ਅਧਿਕਾਰੀਆਂ ਦੀ ਡਿਊਟੀ ਤੱਕ ਲਾਉਣੀ ਪਈ ਸੀ ਅਤੇ ਮਹਿਲਾ ਪੁਲਿਸ ਮੁਲਾਜ਼ਮ ਵੀ ਤਾਇਨਾਤ ਸਨ। ਹੁਣ ਇੱਕ ਹੋਰ ਕਦਮ ਅੱਗੇ ਵਧਾਉਂਦਿਆਂ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਦੁਕਾਨਾਂ ‘ਤੇ ਲਗਾਈ ਜਾਣ ਦਾ ਫੈਸਲਾ ਲਿਆ ਗਿਆ ਸੀ।ਜਿਸ ਨੂੰ ਸ਼ੁਕਰਵਾਰ ਸਰਕਾਰ ਨੇ ਭਾਰੀ ਅਲੋਚਨਾ ਤੋਂ ਬਾਅਦ ਵਾਪਿਸ ਲੈ ਲਿਆ।ਕਾਂਗਰਸ ਨੇ ਇਸ ‘ਤੇ ਸਖਤ ਇਤਰਾਜ਼ ਜਤਾਇਆ ਸੀ।

 

Real Estate