ਹਰਮੀਤ ਸਿੰਘ ਕਾਲਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਟੀਮ ਦਾ ਐਲਾਨ

201

 ਬਜੁਰਗਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਦਿੱਤੀ ਗਈ ਪ੍ਰਤੀਨਿੱਧਤਾ
ਨਵੀਂ ਦਿੱਲੀ, 13 ਜੂਨ (ਪੰਜਾਬੀ ਨਿਊਜ ਆਨਲਾਇਨ) :
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਆਪਣੀ ਨਵੀਂ ਟੀਮ ਦੀ ਘੋਸ਼ਣਾ ਕੀਤੀ, ਜਿਥੇ ਪਾਰਟੀ ਨਾਲ ਜੁੜੇ ਪੁਰਾਣੇ ਅਕਾਲੀਆਂ ਨੂੰ ਸ਼ਾਮਲ ਕੀਤਾ ਗਿਆ ਤਾਂ ੳਥੇ ਹੀ ਨੌਜਵਾਨਾਂ ਨੂੰ ਵੀ ਸਨਮਾਨ ਦਿੱਤਾ ਗਿਆ। ਕਾਲਕਾ ਟੀਮ ਵਿਚ 16 ਸੀਨੀਅਰ ਮੀਤ ਪ੍ਰਧਾਨ, 15 ਮੀਤ ਪ੍ਰਧਾਨ, 4 ਜਨਰਲ ਸਕੱਤਰ, 11 ਸੰਯੁਕਤ ਸਚਿਵ, 7 ਸੀਨੀਅਰ ਸਲਾਹਕਾਰ ਅਤੇ 1 ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ। ਹਰਮੀਤ ਸਿੰਘ ਕਾਲਕਾ ਨੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਵਰਕਰ ਰਵਿੰਦਰ ਸਿੰਘ ਖੁਰਾਣਾ, ਹਰਵਿੰਦਰ ਸਿੰਘ ਕੇ.ਪੀ, ਮਹਿੰਦਰਪਾਲ ਸਿੰਘ ਚੱਢਾ, ਪਰਮਜੀਤ ਸਿੰਘ ਰਾਣਾ, ਹਰਿੰਦਰਪਾਲ ਸਿੰਘ, ਜਤਿੰਦਰਪਾਲ ਸਿੰਘ ਗੋਲਡੀ, ਅਮਰਜੀਤ ਸਿੰਘ ਫ਼ਤਿਹਨਗਰ, ਜਤਿੰਦਰ ਸਿੰਘ ਸਾਹਨੀ, ਕੁਲਦੀਪ ਸਿੰਘ ਸਾਹਨੀ, ਆਤਮਾ ਸਿੰਘ ਲੁਬਾਣਾ, ਹਮਰਜੀਤ ਸਿੰਘ ਪਿੰਕੀ, ਗੁਰਮੀਤ ਸਿੰਘ ਮੀਤਾ, ਹਰਜਿੰਦਰ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਸੁਖਦੇਵ ਸਿੰਘ ਰਯਾਤ, ਸੁਰਜੀਤ ਸਿੰਘ ਜੀਤੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਗੁਰਮੀਤ ਸਿੰਘ ਭਾਟੀਆ, ਹਰਜੀਤ ਸਿੰਘ ਪੱਪਾ, ਮਨਜੀਤ ਸਿੰਘ ਔਲਖ, ਓਂਕਾਰ ਸਿੰਘ ਰਾਜਾ, ਜਸਬੀਰ ਸਿੰਘ ਜੱਸੀ, ਸਤਪਾਲ ਸਿੰਘ ਚੰਨ, ਸਰਬਜੀਤ ਸਿੰਘ ਵਿਰਕ, ਸਰਵਣ ਸਿੰਘ ਬਰਾੜ, ਨਿਸ਼ਾਨ ਸਿੰਘ ਮਾਨ, ਜਤਿੰਦਰਪਾਲ ਸਿੰਘ ਨਾਗੀ, ਦਲਜੀਤ ਸਿੰਘ ਸਰਨਾ, ਮਨਮੋਹਨ ਸਿੰਘ, ਬੀਬੀ ਰਿਤੂ ਵੋਹਰਾ, ਰਾਜਾ ਇਕਬਾਲ ਸਿੰਘ, ਜਸਮੀਨ ਸਿੰਘ ਨੋਨੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਵਿਕਰਮ ਸਿੰਘ ਰੋਹਿਣੀ, ਜਗਦੀਪ ਸਿੰਘ ਕਾਹਲੋਂ, ਭੁਪਿੰਦਰ ਸਿੰਘ ਭੁੱਲਰ, ਜਸਵਿੰਦਰ ਸਿੰਘ ਜੌਲੀ ਨੂੰ ਜਨਰਲ ਸਕੱਤਰ ਅਤੇ ਸਮਰਦੀਪ ਸਿੰਘ ਸੰਨੀ, ਹਰਵਿੰਦਰ ਸਿੰਘ ਰਾਜਾ, ਬਿਬੇਕ ਸਿੰਘ ਮਾਟਾ, ਅਮਰਜੀਤ ਸਿੰਘ ਗੁੱਲੂ, ਜਗਮੋਹਨ ਸਿੰਘ ਸ਼ੇਰੂ, ਭੁਪਿੰਦਰ ਸਿੰਘ ਗਿੰਨੀ, ਰਮਿੰਦਰ ਸਿੰਘ ਸ਼ਿਬੂ, ਰਾਜਿੰਦਰ ਸਿੰਘ ਸ਼ਾਨ, ਹਰਜੀਤ ਸਿੰਘ ਬੇਦੀ, ਸਤਨਾਮ ਸਿੰਘ ਬਜਾਜ, ਮੋਹਨ ਸਿੰਘ ਮੰਨੀ ਨੂੰ ਸੰਯੁਕਤ ਸਚਿਵ ਨਿਯੁਕਤ ਕੀਤਾ ਗਿਆ।ਪਾਰਟੀ ਵਿਚ ਸੀਨੀਅਰ ਅਕਾਲੀ ਨੇਤਾ ਕੁਲਦੀਪ ਸਿੰਘ ਭੋਗਲ, ਪਰਮਜੀਤ ਸਿੰਘ ਚੰਢੋਕ, ਗੁਰਦੇਵ ਸਿੰਘ ਭੋਲਾ, ਐਮ.ਪੀ ਸਿੰਘ, ਐਲ.ਐਸ ਬਾਜਵਾ, ਭੁਪਿੰਦਰ ਸਿੰਘ ਚੰਢੋਕ, ਐਚ.ਐਸ ਚੰਢੋਕ ਨੂੰ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ। ਮੀਡੀਆ ਸਲਾਹਕਾਰ ਦੀ ਜਿੰਮੇਵਾਰੀ ਸੁਦੀਪ ਸਿੰਘ (ਰਾਣੀ ਬਾਗ) ਨੂੰ ਸੌਂਪੀ ਗਈ ਹੈ।                                                                              ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਪਹਿਲੀ ਸੂਚੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਨਾਂ ਵੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਪਾਰਟੀ ਦੇ ਦਿੱਲੀ ਪ੍ਰਭਾਰੀ ਬਲਵਿੰਦਰ ਸਿਘ ਭੁੰਦੜ ਦੇ ਮਾਰਗਦਰਸ਼ਨ ਨਾਲ ਨਵੀਂ ਟੀਮ ਤਿਆਰ ਕੀਤੀ ਗਈ ਹੈ। ਨਵੀਂ ਟੀਮ ਵਿਚ ਪਾਰਟੀ ਦੇ ਪੁਰਾਣੇ ਅਤੇ ਨੌਜਵਾਨ ਵਰਗ ਦੇ ਸਾਰੇ ਵਰਕਰਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਦਿੱਤਾ ਗਿਆ ਹੈ। ਪਾਰਟੀ ਦੇ ਸਾਰੇ ਵਰਕਰ ਦਿੱਲੀ ਇਕਾਈ ਨੂੰ ਮਜਬੂਤ ਕਰਨ ਵਿਚ ਆਪਣਾ ਪੂਰਣ ਸਹਯੋਗ ਦੇਣਗੇ ਅਤੇ ਜਲਦ ਹੀ ਇੱਕ ਮਜਬੂਤ ਢਾਂਚਾ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਵਿਚ ਖੜਾ ਹੋਵੇਗਾ।

Real Estate