ਲੈਣ ਦੇਣ ਦੇ ਝਗੜੇ ‘ਚ ਖੇਤ ਮੋਟਰ ‘ਤੇ ਬੈਠੇ ਕਿਸਾਨ ਦਾ ਕਤਲ

191

 ਚੰਡੀਗੜ, 13 ਜੂਨ (ਜਗਸੀਰ ਸਿੰਘ ਸੰਧੂ) : ਰਾਏਕੋਟ ਦੇ ਨੇੜਲੇ ਪਿੰਡ ਝੋਰੜਾਂ ਵਿਖੇ ਪੈਸਿ਼ਆਂ ਦੇ ਲੈਣ ਦੇਣ ਨੂੰ ਲੈਕੇ ਖੇਤ ਮੋਟਰ ‘ਤੇ ਬੈਠੇ ਇੱਕ ਕਿਸਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਸਵੇਰੇ 7 ਵਜੇ ਦੇ ਕਰੀਬ ਕਿਸਾਨ ਜਰਨੈਲ ਸਿੰਘ ਮਨੀਲਾ ਵਾਲੇ (65) ਪੁੱਤਰ ਸੇਵਾ ਸਿੰਘ ਜਦੋਂ ਆਪਣੇ ਖੇਤਾਂ ‘ਚ ਮੋਟਰ ‘ਤੇ ਬੈਠਾ ਸੀ ਤਾਂ ਹਮਲਾਵਰ ਕਿਸਾਨ ਗੁਰਵਿੰਦਰ ਸਿੰਘ ਡੀਜੇ ਵਾਲਾ ਸਾਈਕਲ ‘ਤੇ ਆਇਆ ਅਤੇ ਉਸਨੇ ਮੰਜੇ ਉੱਪਰ ਬੈਠੇ ਕਿਸਾਨ ਜਰਨੈਲ ਸਿੰਘ ਮਨੀਲਾ ਵਾਲੇ ਨੂੰ 12 ਬੋਰ ਦੀ ਪਿਸਤੌਲ ਨਾਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਵਜਾਹ ਰੰਜਿਸ਼ ਮੁਤਾਬਿਕ ਮ੍ਰਿਤਕ ਕਿਸਾਨ ਨੇ ਹਮਲਾਵਰ ਕਿਸਾਨ ਗੁਰਵਿੰਦਰ ਸਿੰਘ ਡੀਜੇ ਵਾਲਾ ਤੋਂ ਜ਼ਮੀਨ ਬੈਅ ਲਈ ਸੀ ਅਤੇ ਲੈਣ-ਦੇਣ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਸੀ। ਇਸ ਮੌਕੇ ਵੱਡੀ ਗਿਣਤੀ ‘ਚ ਪੁਲਿਸ ਥਾਣਾ ਹਠੂਰ ਦੀ ਪੁਲਿਸ ਫੋਰਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਬਣਦੀ ਕਾਰਵਾਈ ਅਮਲ ‘ਚ ਲਿਆ ਕੇ ਹਮਲਾਵਰ ਕਿਸਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Real Estate