ਚੰਡੀਗੜ, 13 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਪੁਲਿਸ ਮੁਲਾਜ਼ਮਾਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿਚੋਂ 17 ਮੁਲਾਜ਼ਮ ਕੋਰੋਨਾ ਪਾਜੀਟਿਵ ਪਾਏ ਗਏ ਹਨ। ਇਹਨਾਂ ਵਿਚੋਂ 14 ਕੇਸ ਜਿਲ੍ਹਾਂ ਪੁਲਿਸ ਨਾਲ ਸਬੰਧਤ, ਇਕ ਕੇਸ ਆਰਮਡ ਪੁਲਿਸ ਦਾ ਕੁੱਕ ਅਤੇ ਇਕ ਇੰਡੀਅਨ ਰਿਜ਼ਰਵ ਬਟਾਲੀਆਨ ਦਾ ਪੰਜਾਬ ਹੋਮ ਗਾਰਡਜ਼ ਕੋਰੋਨਾ ਪਾਜੀਟਿਵ ਪਾਏ ਗਏ ਹਨ। ਡੀਜੀਪੀ ਨੇ ਇੱਕ ਵੀਡੀਓ ਕਾਨਫਰੰਸ ਰਾਹੀਂ ਸਾਰੇ ਐਸਐਸਪੀਜ਼ / ਸੀ ਪੀਜ਼ ਅਤੇ ਆਈ ਜੀ ਰੇਂਜ ਨੂੰ ਨਿਰਦੇਸ਼ ਦਿੱਤਾ ਸੀ ਕਿ ਸਾਰੇ ਪੁਲਿਸ ਕਰਮਚਾਰੀਆਂ ਦਾ ਕੋਰੋਨਾ ਦਾ ਟੈੱਸਟ ਕਰਵਾਇਆ ਜਾਵੇ ਅਤੇ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੀਆ ਹਦਾਇਤਾਂ ਨੂੰ ਯਕੀਨੀ ਬਣਾਈਆ ਜਾਣ।
Real Estate