ਪੰਜਾਬ ‘ਚ ਅੱਜ ਕੋਰੋਨਾ ਦੇ 77 ਨਵੇਂ ਮਰੀਜ਼ ਆਏ ਤੇ 2 ਮੌਤਾਂ ਹੋਈਆਂ

ਚੰਡੀਗੜ, 13 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 77 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2986 ਹੋ ਗਈ ਹੈ ਅਤੇ ਅੱਜ 2 ਹੋਰ ਮੌਤਾਂ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹੋ ਗਈ ਹੈ। ਅੱਜ ਲੁਧਿਆਣਾ ਜ਼ਿਲੇ ਵਿੱਚ 26 ਕੇਸ ਆਏ ਹਨ। ਇਸੇ ਤਰਾਂ ਹੀ ਐਸ.ਏ.ਐਸ ਨਗਰ ਮੋਹਾਲੀ ਵਿੱਚ 11, ਅੰਮ੍ਰਿਤਸਰ ਜ਼ਿਲੇ ਵਿੱਚ 9, ਪਠਾਨਕੋਟ ਜ਼ਿਲੇ ਵਿੱਚ 6, ਐਸ.ਬੀ.ਐਸ ਨਗਰ ਨਵਾਂ ਸਹਿਰ ਅਤੇ ਜਲੰਧਰ ਜ਼ਿਲਿਆਂ ਵਿੱਚ 5-5, ਤਰਨਤਾਰਨ ਜ਼ਿਲੇ ਵਿੱਚ 4, ਸੰਗਰੂਰ ਜ਼ਿਲੇ ਵਿੱਚ 3, ਬਰਨਾਲਾ ਜ਼ਿਲੇ ਵਿੱਚ 2, ਰੋਪੜ, ਫਿਰੋਜਪੁਰ, ਬਠਿੰਡਾ, ਫਤਿਹਗੜ ਸਾਹਿਬ, ਪਟਿਆਲਾ ਅਤੇ ਕਪੂਰਥਲਾ ਜ਼ਿਲਿਆਂ ਵਿੱਚ 1-1 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 3063 ਹੋ ਗਈ ਹੈ, ਜਿਹਨਾਂ ਵਿਚੋਂ 671 ਐਕਟਿਵ ਕੇਸ ਹਨ, ਜਦੋਕਿ 14 ਗੰਭੀਰ ਮਰੀਜ ਆਕਜੀਸਨ ‘ਤੇ ਹਨ ਅਤੇ 1 ਜਿਆਦਾ ਗੰਭੀਰ ਮਰੀਜ਼ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਅੱਜ 2 ਹੋਰ ਮਰੀਜਾਂ ਦੀ ਮੌਤ ਹੋ ਜਾਣ ਨਾਲ ਸਰਕਾਰੀ ਤੌਰ ‘ਤੇ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ 176533 ਵਿਅਕਤੀਆਂ ਦੀ ਕੋਰੋਨਾ ਸਬੰਧੀ ਜਾਂਚ ਹੋ ਚੁੱਕੀ ਹੈ, ਜਿਹਨਾਂ ਵਿਚੋਂ 3063 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਦਕਿ ਇਹਨਾਂ ਵਿੱਚੋਂ 2327 ਮਰੀਜ਼ ਠੀਕ ਵੀ ਹੋ ਚੁੱਕੇ ਹਨ।

Real Estate