ਦੋ ਸਕੀਆਂ ਭੈਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਕਸਬਾ ਭਦੌੜ ‘ਚ ਸਹਿਮ ਦਾ ਮਾਹੌਲ

156
ਬਰਨਾਲਾ, 13 ਜੂਨ (ਜਗਸੀਰ ਸਿੰਘ ਸੰਧੂ) : ਨੇੜਲੇ ਕਸਬਾ ਭਦੌੜ ‘ਚ ਦੋ ਸਕੀਆਂ ਭੈਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਲੋਕਾਂ ‘ਚ ਹੜਕੰਪ ਮਚ ਗਿਆ। ਦਿੱਲੀ ਤੋਂ ਆਏ ਮੁਹੱਲਾ ਮਾਨਾਂ ਦੇ ਵਸਨੀਕ ਨੌਜਵਾਨ ਸੁਖਪਾਲ ਸਿੰਘ ਦੀ ਦੋ ਦਿਨ ਪਹਿਲਾਂ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਇਸ ਉਪਰੰਤ ਉਸ ਨੂੰ ਸਿਹਤ ਵਿਭਾਗ ਵਲੋਂ ਸੋਹਲ ਪੱਤੀ ਬਰਨਾਲਾ ਵਿਖੇ ਭੇਜਿਆ ਗਿਆ ਸੀ। ਲੰਘੇ ਵੀਰਵਾਰ ਨੂੰ ਸਿਹਤ ਵਿਭਾਗ ਵੱਲੋਂ ਸੁਖਪਾਲ ਸਿੰਘ ਦੇ ਛੇ ਪਰਿਵਾਰਕ ਮੈਂਬਰਾਂ ਸਮੇਤ 31 ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ‘ਚੋਂ ਸੁਖਪਾਲ ਸਿੰਘ ਦੀ ਚਾਚੀ ਤੇ ਮਾਸੀ (ਦੋਵੇਂ ਸਕੀਆਂ ਭੈਣਾਂ) ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਸੋਹਲ ਪੱਤੀ ਬਰਨਾਲਾ ਵਿਖੇ ਪਹੁੰਚਾ ਦਿੱਤਾ ਗਿਆ ਹੈ। ਸਿਵਲ ਹਸਪਤਾਲ ਭਦੌੜ ਵਿਖੇ ਤਾਇਨਾਤ ਡਾ. ਸਤਵੰਤ ਸਿੰਘ ਬਾਵਾ ਨੇ ਦੱਸਿਆ ਕਿ ਬੀਤੇ ਵੀਰਵਾਰ ਨੂੰ ਜੋ ਖ਼ੂਨ ਦੇ ਨਮੂਨੇ ਲਏ ਗਏ ਸਨ, ਉਨ੍ਹਾਂ ‘ਚੋਂ ਸੁਖਪਾਲ ਸਿੰਘ ਦੀ ਚਾਚੀ ਪਰਮਜੀਤ ਕੌਰ ਤੇ ਮਾਸੀ ਅਮਰਜੀਤ ਕੌਰ ਵਾਸੀ ਬਰਨਾਲਾ ਜੋ ਇੱਥੇ ਸੁਖਪਾਲ ਸਿੰਘ ਨੂੰ ਮਿਲਣ ਆਈ ਹੋਈ ਸੀ। ਉਕਤ ਦੋਵਾਂ ਔਰਤਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਦੋਵੇਂ ਸਕੀਆਂ ਭੈਣਾਂ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਸੋਹਲ ਪੱਤੀ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ। ਭਦੌੜ ‘ਚ ਰੋਜ਼ਾਨਾ ਸ਼ੱਕੀ ਲੋਕਾਂ ਦੇ ਟੈਸਟ ਹੋ ਰਹੇ ਹਨ ਤੇ ਆਉਣ ਵਾਲੇ ਦਿਨਾਂ ‘ਚ ਵੀ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਜਾਰੀ ਰਹਿਣਗੇ।
Real Estate