ਓ ਛੋਟੂ ! ਜੱਟਾਂ ਦੇ ਮੁੰਡੇ ਹੱਥੀਂ ਝੋਨਾ ਵੀ ਲਾ ਸਕਦੇ ਨੇ ਓਏ………….

150
ਫਿਰੋਜ਼ਪੁਰ, 13 ਜੁੂਨ (ਬਲਬੀਰ ਸਿੰਘ ਜੋਸਨ) : ਜੱਟ ਡੱਬ ਚ ਪਿਸਤੌਲ ਰੱਖਦੈ, ਜੱਟ ਫਾਇਰ ਕਰਦਾ, ਜੱਟ ਬੰਦੇ ਮਾਰਦਾ, ਓਏ ਭੋਲਿਓ ਨਾਂ ਕਰਿਆ ਕਰੋ ਜੱਟਾਂ ਨੂੰ ਬਦਨਾਮ, ਸੱਚ ਪੁੱਛੋਂ ਤਾਂ ਜੱਟ ਵਿਚਾਰਾ ਤਾਂ ਟਟੀਹਰੀ ਵੀ ਨਹੀਂ ਮਾਰਦਾ ਕਿਉਕਿ ਜੱਟ ਕਿਸਾਨ ਟਟੀਹਰੀ ਦੇ ਬੱਚਿਆਂ ਦੇ ਖਾਤਿਰ ਖੇਤ ਵਾਹੁੰਦੇ ਸਮੇਂ ਖੇਤਾਂ ਚ 10 ਫੁੱਟ ਜਗ੍ਹਾ ਛੱਡ ਦਿੰਦਾ ਹੇੈ।
ਕਹਿੰਦੇ ਹਨ ਕਿ ਪੰਜਾਬ ਦਾ ਕਿਸਾਨ ਜੱਟ ਖੇਤਾਂ ਵਿੱਚ ਸਬਜ਼ੀ ਪੈਦਾ ਕਰਕੇ  ਮੰਡੀ ਚ ਸਸਤੇ ਭਾਅ ਵੇਚ ਸਕਦਾ । ਪਰ ਰੇਹੜੀ ਜਾ ਹੋਰ ਕਿਸੇ ਤਰੀਕੇ ਨਾਲ ਆਪਣੇ ਹੱਥੀਂ ਬੇੈਠ ਕੇ ਸਬਜੀ ਨਹੀਂ ਵੇਚ ਸਕਦਾ । ਪਰ ਕਰੋਨਾ ਮਹਾਂਮਾਰੀ ਦੇ ਚੱਲਦੇ ਪੰਜਾਬ ਦੇ ਜੱਟ ਕਿਸਾਨਾਂ ਨੇ ਆਪਣੇ ਹੱਥੀਂ ਕਿਰਤ ਕਰਨ ਨੂੰ ਪਹਿਲ ਦਿੱਤੀ ਹੈ ਤੇ ਖੇਤਾਂ ਚ ਪੇੈਦਾ ਕੀਤੀਆ ਆਪਣੀਆਂ ਸਬਜ਼ੀਆਂ ਹੱਥੀਂ ਆਪ ਜੱਟ ਕਿਸਾਨ ਵੇਚਦਾ ਰਿਹਾ ਹੈ ।
ਪੰਜਾਬ ਦੇ ਗਾਇਕਾਂ ਵੱਲੋਂ ਜੱਟਾਂ ਨੂੰ ਐਵੇਂ ਹੀ ਬਦਨਾਮ ਕੀਤਾ ਗਿਆ ਹੈ ਪਰ ਸੂਬੇ ਦੇ ਜੱਟ ਕਿਸਾਨ ਵੀ ਬਹੁਤ ਮਿਹਨਤੀ ਹਨ ਆਪਣੇ ਹੱਥੀਂ ਕਿਰਤ ਕਰਨਾ ਜਾਣਦੇ ਹਨ ,ਭੁੱਲੇ ਨਹੀਂ। ਜੱਟਾਂ ਨੂੰ ਬਦਨਾਮ ਕਰਨ ਵਾਲੇ ਅਖੌਤੀ ਗਾਇਕਾਂ ਦੇ ਮੂੰਹ ਤੇ ਜੱਟਾਂ ਦੇ ਕਿਸਾਨ ਮੁੰਡਿਆਂ ਨੇ ਕਰਾਰੀ ਚਪੇੜ ਮਾਰੀ ਹੈ। ਅਜਿਹਾ ਹੀ ਕਰ ਦਿਖਾਇਆ ਹੈ।ਪੰਜਾਬ ਦੇ ਸਰਹੱਦੀ ਪਿੰਡ ਭਰੋਭਾਲ ਪਿੰਡ ਦੇ ਨੌਜਵਾਨ ਜੱਟ ਕਿਸਾਨਾਂ ਦੇ ਮੁੰਡਿਆਂ ਨੇ ਕਿਉਕਿ ਸਾਉਣੀ ਦੀ ਫ਼ਸਲ ਝੋਨੇ ਦਾ ਸੀਜ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ ਪਰ ਪਿੰਡ ਦੇ ਮਜ਼ਦੂਰਾਂ ਨੇ 5000 ਰੁਪਏ ਪ੍ਰਤੀ ਕਿਲਾ ਲਾਬੀ ਮੰਗ ਲਈ ਪਰ ਕਿਸਾਨਾਂ ਨੇ 2500 ਰੁਪਏ ਭਾਅ ਦੱਸਦਿਆਂ ਆਖਿਆ ਕਿ ਇਹੀ ਅਸਲ ਭਾਅ ਹੈ ਤੇ ਇਸ ਭਾਅ ਤੇ ਹੀ ਝੋਨਾ ਲਗਾਵਾਂਗੇ । ਪਰ ਮਜ਼ਦੂਰਾਂ ਵੱਲੋਂ ਕਿਸਾਨਾਂ ਨੂੰ ਨਾਹ ਕਰਨ ਕਰਕੇ ਪਿੰਡ ਦੇ ਹੀ ਨੌਜਵਾਨ ਜੱਟ ਕਿਸਾਨਾਂ ਨੇ ਲੇਬਰ ਸਮੱਸਿਆ ਕਾਰਨ ਝੋਨੇ ਦਾ ਵੱਧ ਰੇਟ ਮੰਗਣ ਵਾਲੀ ਸਥਾਨਕ ਲੇਬਰ ਅੱਗੇ ਹਥਿਆਰ ਸੁੱਟਣ ਦੀ ਬਜਾਏ ਇਕੱਠੇ ਹੋ ਟੋਲੀ ਬਣਾ ਕੇ ਆਪ ਸਾਰੇ ਪਿੰਡ ਦਾ ਝੋਨਾ ਲਾਉਣ ਦਾ ਤਹੱਈਆ ਕਰ ਲਿਆ ਅਤੇ ਪਿੰਡ ਵਿੱਚ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ । ਪਿੰਡ ਦੇ ਤਿੰਨ ਦਰਜਨ ਤੋਂ ਵੱਧ ਨੌਜਵਾਨਾਂ ਵੱਲੋਂ ਟੋਲੀ ਬਣਾ ਕੇ ਪਨੀਰੀ ਪੁੱਟ ਕੇ ਬਾਅਦ ਵਿੱਚ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ।ਉਕਤ ਨੌਜਵਾਨਾਂ ਦੀਆਂ ਸੋਸ਼ਲ ਮੀਡੀਆ ਤੇ ਝੋਨਾ ਲਾਉਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪੰਜਾਬ ਦੇ ਨੌਜਵਾਨਾਂ ਲਈ ਇਨ੍ਹਾਂ ਜੱਟਾਂ ਦੇ ਮੁੰਡਿਆਂ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਹਨਾ ਨੌਜਵਾਨ ਵੱਲ ਵੇਖ ਹੋਰ ਮੇਰੇ ਰੰਗਲੇ ਪੰਜਾਬ ਦੇ ਨੌਜਵਾਨ ਆਪਣੇ ਘਰੇਲੂ ਕੰਮਾਂ ਨੂੰ ਪਹਿਲ ਦੇਣਗੇ ।
ਸਲੂਟ ਹੈ ਜੱਟਾਂ ਦੇ ਮੁੰਡਿਆਂ ਦੀ ਸੋਚ ਨੂੰ ।
Real Estate