ਮੁੰਬਈ ਦੇ ਹਸਪਤਾਲਾਂ ‘ਚ ਪਈਆਂ ਦਰਜਨਾਂ ਲਾਸ਼ਾਂ ਦਾ ਸ਼ਸਕਾਰ ਕਰਨ ਤੋਂ ਅਪਾਣਿਆਂ ਨੇ ਵੀ ਕੰਨੀ ਕਤਰਾਈ

181

ਮੁੰਬਈ, 12 ਜੂਨ (ਪੰਜਾਬੀ ਨਿਊਜ ਆਨਲਾਇਨ) : ਕੋਰੋਨਾ ਵਾਇਰਸ ਨਾਲ ਭਾਰਤ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਦੇ ਹੌਟਸਪੌਟ ਮੁੰਬਈ ਦੇ ਹਸਪਤਾਲਾਂ ‘ਚ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਲਵਾਰਸ ਪਈਆਂ ਹਨ ਅਤੇ ਕੋਰੋਨਾ ਵਾਇਰਸ ਦੇ ਡਰ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਾਸ਼ਾਂ ਲੈਣ ਤੋਂ ਕੰਨੀ ਕਰਤਾ ਰਹੇ ਹਨ। ਮੁੰਬਈ ਦੇ ਕੇ.ਈ.ਐਮ ਹਸਪਤਾਲ ‘ਚ 12 ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਪਈਆਂ ਹਨ। ਹਾਲਾਤ ਇਹ ਹਨ ਕਿ ਕਈ ਲਾਸ਼ਾਂ ਨੂੰ ਕਈ ਕਈ ਹਫ਼ਤੇ ਬੀਤਣ ਮਗਰੋਂ ਵੀ ਕੋਈ ਲੈਣ ਨਹੀਂ ਆਇਆ। ਅਜਿਹੇ ‘ਚ ਹਸਪਤਾਲਾਂ ‘ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀਆਂ ਲਵਾਰਸ ਪਈਆਂ ਲਾਸ਼ਾਂ ਵੀ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ ਅਤੇ ਹੁਣ ਸਸਕਾਰ ਲਈ ਪੁਲਿਸ ਦੀ ਮਦਦ ਲਈ ਜਾ ਰਹੀ ਹੈ। ਜਿਕਰਯੋਗ ਹੈ ਕਿ ਇਕੱਲੇ ਮੁੰਬਈ ‘ਚ ਹੀ 1900 ਤੋਂ ਵੱਧ ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ। ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 53,000 ਦਾ ਅੰਕੜਾ ਪਾਰ ਕਰ ਗਈ ਹੈ।

Real Estate