ਸਕੂਲ ਵੈਨ ਮਾਲਕਾਂ ਵਲੋਂ ਸਰਕਾਰ ਖਿਲਾਫ ਕੀਤੀ ਨਾਹਰੇਬਾਜੀ

246

ਵੈਨ ਦੀਆਂ ਕਿਸ਼ਤਾਂ ਦਾ ਵਿਆਜ, ਰੋਡ ਟੈਕਸ ਮੁਆਫ ਹੋਵੇ- ਆਗੂ

ਫਿਰੋਜ਼ਪੁਰ 11 ਜੁੂਨ (ਬਲਬੀਰ ਸਿੰਘ ਜੋਸਨ) : ਕਰੋਣਾ ਵਾਇਰਸ ਕਾਰਨ ਦੇਸ਼ ਭਰ ਦੇ  ਸਕੂਲ  ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਪਏ ਹਨ। ਇਹਨਾਂ ਸਕੂਲ ਕਾਲਜਾਂ ਦੇ ਬੰਦ ਹੋਣ ਕਾਰਨ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੀਆਂ ਸਕੂਲ ਵੈਨ ਮਾਲਕਾ ਆਰਥਿਕ ਮੰਦਹਾਲੀ ਵਿੱਚੋ ਗੁਜਰ ਰਹੇ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਸਕੂਲ ਵੈਨ ਮਾਲਕਾ ਵਲੋਂ ਅੱਜ ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਚ ਇਕ ਭਰਵਾਂ ਇਕੱਠ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੈਨ ਮਾਲਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸਕੂਲੀ ਵੈਨਾ ਦਾ  ਅਹਿਮ ਰੋਲ ਰਿਹਾ ਹੈ। ਪਰ ਅੱਜ ਇਹਨਾਂ ਵੈਨਾਂ ਦੇ ਮਾਲਕ ਰੋਟੀ ਰੋਟੀ ਨੂੰ ਮੋਹਤਾਜ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਅਸੀ ਸਮੇ ਸਮੇ ਤੇ ਸਰਕਾਰ ਦੇ ਹਰ ਫੈਸਲੇ ਦੇ ਨਾਲ ਚੱਲੇ ਹਾਂ। ਪਰ ਅੱਜ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਿੰਨੀ ਦੇਰ ਸਕੂਲ ਕਾਲਜ ਨਹੀਂ ਖੁਲਦੇ ਸਰਕਾਰ ਸਾਡੀਆਂ ਵੈਨਾਂ ਦੀਆਂ ਕਿਸ਼ਤਾਂ ਦੀ ਵਿਆਜ  ਅਤੇ ਟੈਕਸ ਮੁਆਫ ਕਰੇ। ਉਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਗੁਜਾਰਿਸ਼ ਕੀਤੀ ਕਿ ਸਾਨੂੰ 40 ਪ੍ਰਤੀਸ਼ਤ ਕਿਰਾਇਆ ਹੀ ਦੇ ਦਿੱਤਾ ਜਾਵੇ। ਤਾਂ ਜੋ ਸਾਡਾ ਗੁਜਾਰਾ ਚਲ ਸਕੇ। ਇਸ ਮੌਕੇ ਰਾਕੇਸ਼ ਖੁੱਲਰ, ਲਖਵਿੰਦਰ ਸਿੰਘ, ਵਿਜੇ ਕੁਮਾਰ, ਰਾਜ ਕੁਮਾਰ ਜ਼ੀਰਾ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ, ਮੁਨੀਸ਼ ਕੁਮਾਰ ਭਪਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਹੋਰ ਵੈਨ ਮਾਲਕ ਹਾਜਰ ਸਨ।
Attachments area
Real Estate