ਪੰਜਾਬ ‘ਚ ਦੁਬਾਰਾ ਲਾਕਡਾਊਨ ਦੇ ਹੁਕਮ ਜਾਰੀ

251

ਸਨਿਚਵਾਰ, ਐਤਵਾਰ ਤੇ ਜਨਤਕ ਛੁੱਟੀ ਵਾਲੇ ਲਾਕਡਾਊਨ ਰਹੇਗਾ                                                                    ਚੰਡੀਗੜ , 11 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਨਿਚਵਾਰ, ਐਤਵਾਰ ਤੇ ਜਨਤਕ ਛੁੱਟੀ ਵਾਲੇ ਲਾਕਡਾਊਨ ਕਰਨ ਦਾ ਸਖਤ ਫੈਸਲਾ ਲਿਆ ਹੈ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜਰ ਵਿਚਾਰ ਵਿਟਾਂਦਰਾ ਕਰਨ ਲਈ ਸੱਦੀ ਗਈ ਕੈਬਨਿਟ ਦੀ ਮੀਟਿੰਗ ਦੌਰਾਨ ਇਸ ਸਖਤ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਲਾਕਡਾਊਨ ਦੇ ਇਸ ਫੈਸਲੇ ਨੂੰ ਸਖਤੀ ਨਾਲ ਲਾਗੂ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਲਾਕਡਾਊਨ ਦੌਰਾਨ ਸਿਰਫ ਈ-ਪਾਸ ਵਾਲੇ ਵਿਅਕਤੀਆਂ ਨੂੰ ਹੀ ਘਰਾਂ ਤੋਂ ਨਿਕਲਣ ਦੀ ਇਜਾਜਤ ਹੋਵੇਗੀ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੀ ਬਿਮਾਰੀ ਨਾਲ ਨਿਜੱਠਣ ਲਈ ਸਰਕਾਰ ਦੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ। ਇਸ ਤੇ ਨਾਲ ਹੀ ਪੰਜਾਬ ਵਿੱਚ ਦਿੱਲੀ ਜਾਂ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ‘ਤੇ ਵੀ ਵਿਸ਼ੇਸ਼ ਨਜਰ ਰੱਖਣ ਦੀਆਂ ਹਦਾਇਤਾਂ ਸਖਤੀ ਨਾਲ ਜਾਰੀ ਕੀਤੀਆਂ ਹਨ।

Real Estate