ਬੀ.ਜੀ.ਐਸ ਸਕੂਲ ਦੀਆਂ ਟੀਚਰਾਂ ਤੀਸਰੇ ਦਿਨ ਵੀ ਟੈਂਕੀ ‘ਤੇ ਡਟੀਆਂ

241

ਮਾਮਲਾ ਪ੍ਰਿੰਸੀਪਲ ‘ਤੇ ਕਾਰਵਾਈ ਕਰਵਾਉਣ ਦਾ
ਗਰਮੀ ਕਾਰਨ ਟੈਂਕੀ ‘ਤੇ ਡਟੀਆਂ ਟੀਚਰਾਂ ਦੀ ਤਬੀਅਤ ਵਿਗੜੀ, ਪਰ ਪ੍ਰਸਾਸ਼ਨ ਬੇਖਬਰ
ਬਰਨਾਲਾ, 10 ਜੂਨ (ਜਗਸੀਰ ਸਿੰਘ ਸੰਧੂ) : ਪ੍ਰਿੰਸਪਲ ‘ਤੇ ਕਾਰਵਾਈ ਕਰਵਾਉਣ ਲਈ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਟੀਚਰਾਂ ਅੱਜ ਤੀਸਰੇ ਦਿਨ ਵੀ ਟੈਂਕੀ ‘ਤੇ ਡਟੀਆਂ ਹੋਈਆਂ ਹਨ, ਜਦੋਂਕਿ ਤੇਜ਼ ਗਰਮੀ ਕਾਰਨ ਟੈਂਕੀ ‘ਤੇ ਚੜੀਆਂ ਕੁਝ ਟੀਚਰਾਂ ਦੀ ਤਬੀਅਤ ਵੀ ਕਈ ਵਾਰ ਵਿਗੜੀ ਚੁੱਕੀ ਹੈ। ਦੂਸਰੇ ਪਾਸੇ ਜ਼ਿਲ•ਾ ਪ੍ਰਸਾਸ਼ਨ ਨੇ ਅੱਜ ਪਹਿਲਾਂ ਇਹਨਾਂ ਟੀਚਰਾਂ ਤੋਂ ਮੰਗ ਪੱਤਰ ਲੈ ਲਿਆ ਅਤੇ ਬਾਅਦ ਵਿੱਚ ਪ੍ਰਸਾਸ਼ਨ ਇਹਨਾਂ ਮੰਗਾਂ ਤੋਂ ਮੁਕਰਦਾ ਨਜਰ ਆਇਆ। ਜਿਕਰਯੋਗ ਹੈ ਕਿ ਸਥਾਨਿਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਪੰਜ ਅਧਿਆਪਕਾਵਾਂ ਸਕੂਲ ਦੇ ਸਾਹਮਣੇ ਆਈ.ਟੀ.ਆਈ ਚੌਂਕ ‘ਚ ਪਾਣੀ ਵਾਲੀ ਟੈਂਕੀ ‘ਤੇ ਚੜੀਆਂ ਹੋਈਆਂ ਹਨ ਅਤੇ ਮੰਗ ਕਰ ਰਹੀਆਂ ਹਨ ਕਿ ਉਹਨਾਂ ਨਾਲ ਮਾੜਾ ਵਿਵਹਾਰ ਕਰਨ ਵਾਲੇ ਪ੍ਰਿੰਸੀਪਲ ਸ਼੍ਰੀਨਿਵਾਸਲੂ ਉਪਰ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ। ਅੱਜ ਡੀ.ਟੀ.ਐਫ ਦੇ ਆਗੂ ਗੁਰਮੀਤ ਸੁਖਪੁਰ ਤੇ ਰਾਜੀਵ ਕੁਮਾਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਬਲਵੰਤ ਸਿੰਘ ਤੇ ਮੋਹਨ ਸਿੰਘ, ਸਮਾਜ ਸੁਧਾਰ ਕਮੇਟੀ ਧਨੌਲਾ ਦੇ ਆਗੂ ਮਹਿੰਦਰ ਸਿੰਘ ਧਨੌਲਾ ਤੇ ਵਿਕਰਮ ਸਿੰਘ ਧਨੌਲਾ, ਇੰਨਸਾਫ ਦੀ ਆਵਾਜ ਪਾਰਟੀ ਦੇ ਆਗੂ ਮਹਿੰਦਰਪਾਲ ਸਿੰਘ ਦਾਨਗੜ, ਸੀ.ਪੀ.ਆਈ ਦੇ ਆਗੂ ਕਾਮਰੇਡ ਖੁਸ਼ੀਆ ਸਿੰਘ, ਕਲਾਸ ਫੋਰ ਯੂਨੀਅਨ ਪੰਜਾਬ ਦੇ ਆਗੂ ਰਾਮੇਸ਼ ਕੁਮਾਰ ਹਮਦਰਦ, ਕਾਮਰੇਡ ਮਲਕੀਤ ਸਿੰਘ, ਪੰਥਕ ਆਗੂ ਪ੍ਰੋਸ਼ਤਮ ਸਿੰਘ ਫੱਗੂਵਾਲਾ ਸਮੇਤ ਕਈ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਵੱਲੋਂ ਟੈਂਕੀ ਦੇ ਹੇਠ ਚੱਲ ਰਹੇ ਧਰਨੇ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜ਼ਿਲਾ ਪ੍ਰਸਾਸਨ ਵੱਲੋਂ ਡੀ.ਐਸ.ਡੀ ਬਲਜੀਤ ਸਿੰਘ ਬਰਾੜ ਅਤੇ ਨਾਇਬ ਤਹਿਸੀਲ ਬਰਨਾਲਾ ਨੇ ਟੈਂਕੀ ‘ਤੇ ਚੜੀਆਂ ਟੀਚਰਾਂ ਕੋਲੋਂ ਮੰਗ ਪੱਤਰ ਤਾਂ ਲੈ ਲਿਆ, ਪਰ ਬਾਅਦ ਵਿੱਚ ਟੈਂਕੀ ਦੇ ਹੇਠਾਂ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਮਹਿੰਦਰਪਾਲ ਸਿੰਘ ਦਾਨਗੜ ਨੂੰ ਕਿਹਾ ਗਿਆ ਕਿ ਹੁਣ ਟੈਂਕੀ ‘ਤੇ ਚੜੀਆਂ ਟੀਚਰਾਂ ਨੂੰ ਥੱਲੇ ਉਤਾਰੋ, ਫਿਰ ਹੀ ਉਹਨਾਂ ਦੇ ਮੰਗ ਪੱਤਰ ਨੂੰ ਅੱਗੇ ਦਿੱਤਾ ਜਾਵੇਗਾ। ਇਸ ‘ਤੇ ਧਰਨਾਕਾਰੀਆਂ ਵੱਲੋਂ ਇੰਨਕਾਰ ਕਰ ਦਿੱਤਾ ਗਿਆ ਤਾਂ ਡੀ.ਐਸ.ਪੀ ਬਰਾੜ ਤਾਂ ਆਪਣੀ ਗੱਡੀ ਵਿੱਚ ਬੈਠ ਕੇ ਚਲਦੇ ਬਣੇ, ਜਦਕਿ ਨਾਇਬ ਤਹਿਸੀਲਦਾਰ ਬਰਨਾਲਾ ਮੰਗ ਪੱਤਰ ਹੱਥ ਵਿੱੱਚ ਲੈ ਕੇ ਕਈ ਤਰਾਂ ਤੇ ਬਹਾਨੇ ਬਣਾਉਂਦੇ ਨਜਰ ਆਏ। ਇਸ ਤਰਾਂ ਜ਼ਿਲ•ਾ ਪ੍ਰਸਾਸਨ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਟੈਂਕੀ ‘ਤੇ ਚੜੀਆਂ ਟੀਚਰਾਂ ਤੇ ਧਰਨਾਕਾਰੀਆਂ ਵੱਲੋਂ ਦੁਬਾਰਾ ਫਿਰ ਪੂਰੇ ਜੋਸ਼ ਨਾਲ ਪ੍ਰਿੰਸੀਪਲ, ਸਕੂਲ ਮੈਨੇਜਮੈਂਟ ਤੇ ਪ੍ਰਸਾਸਨ ਦੇ ਖਿਲਾਫ ਨਾਅਰੇਬਾਜੀ ਸੁਰੂ ਕਰ ਦਿੱਤੀ ਗਈ ਅਤੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ।

Real Estate