ਨਸ਼ੇ ਦੇ ਆਦੀ ਨੌਜਵਾਨ ਦੀ ਮੌਤ 

210
BREAKINGਫਿਰੋਜ਼ਪੁਰ  , 10 ਜੂਨ (ਹਰਪ੍ਰੀਤ ਸਿੰਘ ਹੈਪੀ) –ਜਿਲ੍ਹਾ ਫਿਰੋਜ਼ਪੁਰ ਦੇ ਅਧੀਨ ਪੈਦੇ ਥਾਣਾ ਮਮਦੋਟ ਵਿੱਚ ਪੈਦੇ ਮਮਦੋਟ ਹਿਠਾੜ (ਸਾਹਨ ਕੇ) ਵਿਖੇ ਨਸ਼ੇ ਕਰਨ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੁਨੀਲ ਕੁਮਾਰ ਰਿੰਕੂ ਪੁੱਤਰ ਖ਼ਰੈਤ ਰਾਮ ਜੋ ਕਿ ਕਾਫੀ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਜੋ ਪਿੰਡ ਮਮਦੋਟ ਹਿਠਾੜ  ਦਾ ਰਹਿਣ ਵਾਲਾ ਸੀ ਅਤੇ ਬੀਤੀ ਦੇਰ ਸ਼ਾਮ ਉਸ ਦੀ ਮੌਤ ਹੋ ਗਈ  ਓਧਰ ਗੁਪਤ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋਈ ਦੱਸੀ ਜਾ ਰਹੀ ਹੈ ਜਦਕਿ ਪਰਿਵਾਰ ਵਲੋਂ ਇਸ ਗੱਲ ਤੋਂ ਇਨਕਾਰ ਕਰਦਿਆਂ ਮਾਮਲੇ ਸੰਬੰਧੀ ਪੁਲਸ ਕਾਰਵਾਈ ਨਹੀਂ ਕਰਵਾਈ ਗਈ ।
Real Estate