ਜਮੀਨੀ ਵਿਵਾਦ ਕਰਕੇ ਚਚੇਰੇ ਭਰਾਵਾਂ ‘ਚ ਚੱਲੀ ਗੋਲੀ ਨਾਲ ਦੋ ਸਕੇ ਭਰਾਵਾਂ ਦੀ ਹੋਈ ਮੌਤ

139

ਬਰਨਾਲਾ, 10 ਜੂਨ (ਜਗਸੀਰ ਸਿੰਘ ਸੰਧੂ) : ਬਰਨਾਲਾ-ਮਾਨਸਾ ਰੋਡ ‘ਤੇ ਪੈਂਦੇ ਪਿੰਡ ਰੂੜੇਕੇ ਕਲਾਂ ਵਿੱਚ ਜਮੀਨੀ ਵਿਵਾਦ ਕਾਰਨ ਹੋਈ ਗੋਲੀਬਾਰੀ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਜਮੀਨੀ ਵਿਵਾਦ ਨੂੰ ਲੈ ਕੇ ਅੱਜ ਦੇਰ ਸਾਮ ਚਾਚੇ-ਤਾਏ ਦੇ ਪੁੱਤਾਂ ਵਿੱਚ ਵਿੱਚ ਗੋਲੀ ਚੱੱਲ ਗਈ, ਜਿਸ ਵਿੱਚ ਦੋ ਸਕੇ ਭਰਾ ਜਸਵੀਰ ਸਿੰਘ ਲੱਖਾ ਅਤੇ ਬਿੱਟੂ ਸਿੰਘ ਪੁੱਤਰਾਨ ਭੋਲਾ ਸਿੰਘ ਜਖਮੀ ਹੋ ਗਏ। ਜਿਹਨਾਂ ਨੂੰ ਰਾਤ 8 ਵਜੇ ਦੇ ਕਰੀਬ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ, ਜਿਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਦੋਵਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ, ਪਰ ਰਸਤੇ ਵਿੱਚ ਹੀ ਦੋਵਾਂ ਦੀ ਮੌਤ ਹੋ ਗਈ। ਦੋਵਾਂ ਦੀ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖਿਆ ਗਿਆ ਹੈ । ਸੂਤਰਾਂ ਮੁਤਾਬਿਕ ਪਤਾ ਲੱਗਿਆ ਹੈ ਕਿ ਕਰਮਜੀਤ ਸਿੰਘ ਉਰਫ ਲੋਗੜੀ ਦਾ ਆਪਣੇ ਚਾਚੇ ਦੇ ਪੁੱਤਾਂ ਲੱਖਾ ਅਤੇ ਬਿੱਟੂ ਨਾਲ ਪੁਰਾਣਾ ਜਮੀਨੀ ਝਗੜਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਅੱਜ ਦੀ ਘਟਨਾ ਵਾਪਰੀ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਭਰਾਵਾਂ ਦੇ ਪਰਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਕਰਮਜੀਤ ਸਿੰਘ ਲੋਗੜੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।

Real Estate