ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਦਿੱਲੀ ਕਮੇਟੀ ਦਾ ਬੁਲਾਰਾ ਨਿਯੁਕਤ ਕੀਤਾ

180

ਜਥੇਦਾਰ ਭੋਗਲ ਨੂੰ ਜਲਦ ਹੀ ਦਿੱਤੀ ਜਾਵੇਗੀ ਹੋਰ ਅਹਿਮ ਜਿੰਮੇਵਾਰੀ : ਸਿਰਸਾ
 ਚੰਡੀਗੜ, 10 ਜੂਨ (ਜਗਸੀਰ ਸਿੰਘ ਸੰਧੂ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਦਿੱਲੀ ਕਮੇਟੀ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਜਲਦ ਹੀ ਉਨ੍ਹਾਂ ਨੂੰ ਕਮੇਟੀ ਵਿਚ ਹੋਰ ਅਹਿਮ ਜਿੰਮੇਵਾਰੀ ਦਿੱਤੇ ਜਾਣ ਦੀ ਗੱਲ ਵੀ ਕਹੀ ਗਈ ਹੈ। ਜਥੇਦਾਰ ਕੁਲਦੀਪ ਸਿੰਘ ਭੋਗਲ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਲੰਮੇ ਸਮੇਂ ਤੋਂ ਦਿੱਲੀ ਵਿਚ ਪਾਰਟੀ ਦੀ ਜਿੰਮੇਵਾਰੀ ਸੰਭਾਲਦੇ ਆ ਰਹੇ ਹਨ ਨਾਲ ਹੀ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਲਾਉਣ ਦੇ ਨਾਲ-ਨਾਲ ਬਾਲਾ ਸਾਹਿਬ ਹਸਪਤਾਲ ਦੀ ਲੜਾਈ ਵੀ ਉਹ ਲੰਮੇ ਸਮੇਂ ਲੜਦੇ ਆ ਰਹੇ ਹਨ। ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਹੀ ਜਥੇਦਾਰ ਭੋਗਲ ਨੂੰ ਦਿੱਲੀ ਕਮੇਟੀ ਦੇ ਪਦਾਧਿਕਾਰੀਆਂ ਵੱਲੋਂ ਅੱਜ ਅਹਿਮ ਫ਼ੈਸਲਾ ਲਿਆ ਗਿਆ ਅਤੇ ਸ. ਭੋਗਲ ਨੂੰ ਦਿੱਲੀ ਕਮੇਟੀ ਵਿਚ ਬਤੌਰ ਬੁਲਾਰੇ ਵੱਜੋਂ ਨਿਯੁਕਤ ਕੀਤਾ ਗਿਆ। ਵਰਨਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਦੇ ਤੇਵਰ ਵੀ ਬਾਦਲਾਂ ਤੋਂ ਬਾਗੀ ਹੋ ਗਏ ਸਨ ਅਤੇ ਉਹਨਾਂ ਵੱਲੋਂ ਸਰੇਆਮ ਬਿਆਨ ਦਿੱਤੇ ਜਾ ਰਹੇ ਸਨ ਕਿ ਅਕਾਲੀ ਦਲ ‘ਚ ਹੁਣ ਪੁਰਾਣੇ ਤੇ ਟਕਸਾਲੀ ਆਗੂਆਂ ਦੀ ਪੁਛਗਿੱਛ ਨਹੀਂ ਰਹੀ ਹਨ, ਹੁਣ ਤਾਂ ਨਵੇਂ ਚਾਪਲੂਸ ਤੇ ਝੂਠੇ ਆਗੂਆਂ ਦਾ ਬੋਲਬਾਲਾ ਹੋ ਗਿਆ ਹੈ। ਦਿੱਲੀ ਵਿੱਚ ਬਾਗੀ ਅਕਾਲੀਆਂ ਨੂੰ ਰੋਕਣ ਹਿੱਤ ਹੀ ਜਥੇਦਾਰ ਭੋਗਲ ਨੂੰ ਨਵੇਂ ਆਹੁਦੇ ਦੇ ਕੇ ਖੁਸ਼ ਕਰਨ ਦੀ ਕੋਸਿਸ ਕੀਤੀ ਗਈ ਹੈ।

Real Estate