ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 56 ਨਵੇਂ ਕੇਸ ਆਏ, 2 ਮੌਤਾਂ

ਚੰਡੀਗੜ, 9 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 56 ਨਵੇਂ ਕੇਸ ਸਾਹਮਣੇ ਆਏ ਹਨ, ਜਿਹਨਾਂ ਕਰਕੇ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2719 ਹੋ ਗਈ ਹੈ, ਜਿਹਨਾਂ ਵਿੱਚ 497 ਐਕਟਿਵ ਮਰੀਜ਼ ਹਨ। ਅੱਜ ਅੰਮ੍ਰਿਤਸਰ ਤੋਂ ਕੋਰੋਨਾਵਾਇਰਸ ਨਾਲ ਦੋ ਮੌਤਾਂ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 55 ਹੋ ਗਈ ਹੈ । ਅੱਜ 56 ਨਵੇਂ ਆਏ ਮਰੀਜ਼ਾਂ ਵਿਚ ਅੰਮ੍ਰਿਤਸਰ ਤੋਂ 20, ਜਲੰਧਰ ਤੋਂ 5, ਲੁਧਿਆਣਾ 15, ਪਠਾਨਕੋਟ 3, ਮੁਹਾਲੀ 5, ਸੰਗਰੂਰ 5, ਪਟਿਆਲਾ ਤਰਨ ਤਾਰਨ ਅਤੇ ਰੋਪੜ ਤੋਂ ਇੱਕ-ਇੱਕ ਮਰੀਜ਼ ਸਾਹਮਣੇ ਆਇਆ ਹੈ । ਅੱਜ ਅੰਮ੍ਰਿਤਸਰ 12, ਪਟਿਆਲਾ 2, ਹੁਸ਼ਿਆਰਪੁਰ 9, ਐਸਬੀਐਸ ਨਗਰ 1, ਰੋਪੜ 9, ਫਤਿਹਗੜ੍ਹ ਸਾਹਿਬ 5 ਅਤੇ ਬਰਨਾਲਾ ਤੋਂ ਪੰਜ ਮਰੀਜ਼ਾਂ 39 ਮਰੀਜ਼ ਸਮੇਤ ਕੁੱਲ ਸਿਹਤਯਾਬ ਹੋਏ ਹਨ। ਸੂਬੇ ‘ਚ ਕੁੱਲ 136343 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2719 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ, ਜਦਕਿ 2167 ਲੋਕ ਸਿਹਤਯਾਬ ਹੋ ਚੁੱਕੇ ਹਨ।

Real Estate