ਪਤੀ ਦੀ ਸਤਾਈ ਲੜਕੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ

206

ਬਰਨਾਲਾ, 9 (ਜਗਸੀਰ ਸਿੰਘ ਸੰਧੂ) : ਬਰਨਾਲਾ ਜਿਲੇ ਦੇ ਪਿੰਡ ਪੰਡੋਰੀ ਦੀ ਲੜਕੀ ‘ਜੋ ਲੁਧਿਆਣਾ ਜਿਲੇ ਦੇ ਪਿੰਡ ਮੋਹੀ ਵਿਖੇ ਵਿਆਹੀ ਹੋਈ ਸੀ, ਵਲੋਂ ਪਤੀ ਤੋਂ ਤੰਗ ਆ ਕੇ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦਾ ਪਤਾ ਲੱਗਿਆ ਹੈ। ਮਿਲੀ ਮੁਤਾਬਕਿ ਪੰਡੋਰੀ ਦੇ ਕਿਸਾਨ ਗੁਰਜੰਟ ਸਿੰਘ ਵਲੋਂ ਆਪਣੀ ਧੀ ਬਲਜੀਤ ਕੌਰ (26) ਦਾ ਵਿਆਹ ਸੁਖਦੀਪ ਸਿੰਘ ਵਾਸੀ ਮੋਹੀ (ਲੁਧਿਆਣਾ) ਨਾਲ ਚਾਰ ਸਾਲ ਪਹਿਲਾਂ ਬੜੇ ਚਾਵਾਂ ਅਤੇ ਲਾਡਾਂ ਨਾਲ ਕੀਤਾ ਗਿਆ ਸੀ, ਪਰ ਸੁਖਦੀਪ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਉਹ ਬਲਜੀਤ ਕੌਰ ਦੀ ਅਕਸਰ ਕੁੱਟ-ਮਾਰ ਕਰਦਾ ਰਹਿੰਦਾ ਸੀ। ਪਰਵਾਰਿਕ ਮੈਂਬਰਾਂ ਮੁਤਾਬਕਿ ਅੱਜ ਜਦੋਂ ਉਹਨਾਂ ਨੇ ਪਤਾ ਲੱਗਣ ‘ਤੇ ਪਿੰਡ ਮੋਹੀ ਵਿਖੇ ਪੁਹੰਚ ਕੇ ਦੇਖਿਆ ਤਾਂ ਬਲਜੀਤ ਕੌਰ ਦੀ ਲਾਸ਼ ਘਰ ਦੇ ਕਮਰੇ ‘ਚ ਛੱਤ ਨਾਲ ਲਮਕ ਰਹੀ ਸੀ ਅਤੇ ਉਸ ਦੇ ਸਰੀਰ ‘ਤੇ ਕੁੱਟਮਾਰ ਦੇ ਨਿਸ਼ਾਨ ਸਨ। ਮ੍ਰਿਤਕ ਲੜਕੀ ਦੇ ਪੇਕਾ ਪਰਵਾਰ ਨੇ ਸ਼ੰਕਾ ਪ੍ਰਗਟਾਈ ਕਿ ਹੈ ਉਸ ਦੇ ਪਤੀ ਵਲੋਂ ਉਨ੍ਹਾਂ ਦੀ ਲੜਕੀ ਦਾ ਕਤਲ਼ ਕੀਤਾ ਗਿਆ ਹੈ। ਮ੍ਰਿਤਕ ਬਲਜੀਤ ਕੌਰ ਦੋ ਸਾਲਾ ਬੱਚੇ ਦੀ ਮਾਂ ਸੀ। ਪੁਲਿਸ ਥਾਣਾ ਸੁਧਾਰ ਵਲੋਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ, ਜਿਸ ਦਾ ਅੱਜ ਪੰਡੋਰੀ (ਬਰਨਾਲਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਪੁਲਿਸ ਥਾਣਾ ਸੁਧਾਰ ਦੇ ਤਫ਼ਤੀਸ਼ੀ ਅਫ਼ਸਰ ਮਨਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਬਲਜੀਤ ਕੌਰ ਦੇ ਪਿਤਾ ਗੁਰਜੰਟ ਸਿੰਘ ਵਾਸੀ ਪੰਡੋਰੀ ਦੇ ਬਿਆਨਾਂ ‘ਤੇ ਮ੍ਰਿਤਕਾ ਦੇ ਪਤੀ ਅਤੇ ਸੱਸ ਵਿਰੁੱਧ ਧਾਰਾ 304 ਬੀ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

Real Estate